ਨਵੀਂ ਦਿੱਲੀ (ਅਨਸ)-ਦਿੱਲੀ ਹਾਈ ਕੋਰਟ ਦੀ ਇਕ ਡਵੀਜ਼ਨ ਬੈਂਚ ਨੇ ਕੇ. ਏ. ਐੱਲ. ਏਅਰਵੇਜ਼ ਅਤੇ ਕਾਰੋਬਾਰੀ ਕਲਾਨਿਧੀ ਮਾਰਨ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਪਟੀਸ਼ਨ ਵਿਚ ਸਪਾਈਸਜੈੱਟ ਤੋਂ 1300 ਕਰੋੜ ਰੁਪਏ ਤੋਂ ਵੱਧ ਦੇ ਹਰਜਾਨੇ ਅਤੇ ਹੋਰ ਦਾਅਵਿਆਂ ਦੀ ਮੰਗ ਕੀਤੀ ਗਈ ਸੀ। ਇਹ ਜਾਣਕਾਰੀ ਬਜਟ ਏਅਰਲਾਈਨ ਵੱਲੋਂ ਰੈਗੂਲੇਟਰੀ ਫਾਈਲਿੰਗ ਵਿਚ ਦਿੱਤੀ ਗਈ ਹੈ।
ਸਪਾਈਸਜੈੱਟ ਨੇ ਬਿਆਨ ਵਿਚ ਕਿਹਾ ਕਿ ਇਨ੍ਹਾਂ ਦਾਅਵਿਆਂ ਨੂੰ ਪਹਿਲਾਂ ਹੀ ਆਰਬਿਟ੍ਰਲ ਟ੍ਰਿਬਿਊਨਲ ਅਤੇ ਦਿੱਲੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਕੇ. ਏ. ਐੱਲ. ਏਅਰਵੇਜ਼ ਅਤੇ ਕਲਾਨਿਧੀ ਮਾਰਨ ਨੇ ਸ਼ੁਰੂ ਵਿਚ ਆਰਬੀਟ੍ਰੇਸ਼ਨ ਕਾਰਵਾਈ ਦੌਰਾਨ 1300 ਕਰੋੜ ਰੁਪਏ ਤੋਂ ਵੱਧ ਦੇ ਹਰਜਾਨੇ ਦੀ ਮੰਗ ਕੀਤੀ ਸੀ। ਇਨ੍ਹਾਂ ਦਾਅਵਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਬਾਅਦ ਵਿਚ ਸੁਪਰੀਮ ਕੋਰਟ ਦੇ 3 ਸੇਵਾਮੁਕਤ ਜੱਜਾਂ ਦੇ ਪੈਨਲ ਵੱਲੋਂ ਇਸਨੂੰ ਰੱਦ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਕੇ. ਏ. ਐੱਲ. ਏਅਰਵੇਜ਼ ਤੇ ਕਲਾਨਿਧੀ ਮਾਰਨ ਨੇ ਦਿੱਲੀ ਹਾਈ ਕੋਰਟ ਦੀ ਸਿੰਗਲ ਬੈਂਚ ਵਿਚ ਅਪੀਲ ਦਾਇਰ ਕਰ ਕੇ ਇੰਨੀ ਹੀ ਰਕਮ ਦਾ ਹਰਜਾਨਾ ਮੰਗਿਆ, ਜਿਸਨੂੰ ਕੋਰਟ ਵੱਲੋਂ ਫਿਰ ਰੱਦ ਕਰ ਦਿੱਤਾ ਗਿਆ। ਦੁਪਹਿਰ ਦੇ ਕਾਰੋਬਾਰ ਵਿਚ ਸਪਾਈਸਜੈੱਟ ਦੇ ਸ਼ੇਅਰਾਂ ਦੀ ਕੀਮਤ 2.6 ਫੀਸਦੀ ਵਧ ਕੇ ਬੀ. ਐੱਸ. ਈ. ’ਤੇ 44.97 ਰੁਪਏ ਪ੍ਰਤੀ ਸ਼ੇਅਰ ਤੱਕ ਕਾਰੋਬਾਰ ਕਰ ਰਹੀ ਸੀ।
ਚਾਚਾ ਪਵਾਰ ਨੂੰ ਹੱਥ ਨਹੀਂ ਲਾਉਣਗੇ ਅਜੀਤ ਪਵਾਰ
NEXT STORY