ਮੁੰਬਈ, (ਭਾਸ਼ਾ)- ਮਰਾਠਾ ਸਮਾਜ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦੇਣ ਲਈ ਅੰਦੋਲਨ ਕਰ ਰਹੇ ਮਨੋਜ ਜਰਾਂਗੇ ਦੀਆਂ ਮੰਗਾਂ ਸੂਬਾ ਸਰਕਾਰ ਵਲੋਂ ਮੰਨੇ ਜਾਣ ਦਾ ਭਰੋਸਾ ਦੇਣ ਪਿੱਛੋਂ ਸ਼ਨੀਵਾਰ ਉਨ੍ਹਾਂ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖਤਮ ਕਰ ਦਿੱਤੀ। ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਮਰਾਠਾ ਸਮਾਜ ਨੂੰ ਰਿਜ਼ਰਵੇਸ਼ਨ ਦੇ ਲਾਭ ਨਹੀਂ ਮਿਲਦੇ, ਉਦੋਂ ਤਕ ਉਨ੍ਹਾਂ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਮਿਲ ਰਹੇ ਸਾਰੇ ਲਾਭ ਦਿੱਤੇ ਜਾਣਗੇ।
ਜਰਾਂਗੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਵੀ ਮੁੰਬਈ ਦੇ ਵਾਸ਼ੀ ’ਚ ਸ਼ੁੱਕਰਵਾਰ ਹਜ਼ਾਰਾਂ ਸਮਰਥਕਾਂ ਦੀ ਮੌਜੂਦਗੀ ’ਚ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਉਜੈਨ 'ਚ ਡਬਲ ਮਰਡਰ ਨਾਲ ਦਹਿਸ਼ਤ, ਲੁੱਟ ਤੋਂ ਬਾਅਦ ਭਾਜਪਾ ਨੇਤਾ ਅਤੇ ਪਤਨੀ ਦਾ ਕਤਲ
NEXT STORY