ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇਕ ਵੱਖ ਹੋਏ ਜੋੜੇ ਦੇ ਵਿਆਹ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਦੇ ਰਿਸ਼ਤੇ ਵਿਚ 1951 ਦੀ ਰੋਲਸ ਰਾਇਸ ਕਾਰ ਨੂੰ ਲੈ ਕੇ ਕੁੜੱਤਣ ਆ ਗਈ ਸੀ। ਇਹ ਕਾਰ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬੜੌਦਾ ਦੀ ਉਸ ਸਮੇਂ ਦੀ ‘ਮਹਾਰਾਣੀ’ ਲਈ ਮੰਗਵਾਈ ਸੀ।
ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪੰਚੌਲੀ ਦੀ ਬੈਂਚ ਨੇ ਧਿਰਾਂ ਵਿਚਕਾਰ ਹੋਏ ਸਮਝੌਤੇ ਨੂੰ ਰਿਕਾਰਡ ’ਚ ਦਰਜ ਕੀਤਾ, ਜਿਸ ਅਨੁਸਾਰ ਪਤਨੀ ਨੂੰ ਪਤੀ 2.25 ਕਰੋੜ ਰੁਪਏ ਦਾ ਭੁਗਤਾਨ ਕਰੇਗਾ। ਇਸ ਤੋਂ ਬਾਅਦ ਉਨ੍ਹਾਂ ਵਿਚਾਲੇ ਸਾਰੇ ਦਾਅਵਿਆਂ ਦਾ ਨਿਪਟਾਰਾ ਹੋ ਜਾਏਗਾ।
ਇਸ ਵਿਵਸਥਾ ਦੇ ਤਹਿਤ, ਔਰਤ ਆਪਣੇ ਪਤੀ ਵੱਲੋਂ ਦਿੱਤੇ ਗਏ ਤੋਹਫ਼ੇ ਆਪਣੇ ਕੋਲ ਰੱਖੇਗੀ ਅਤੇ ਪਤੀ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪ੍ਰਾਪਤ ਹੋਏ ਸਾਰੇ ਤੋਹਫ਼ੇ ਵਾਪਸ ਕਰ ਦੇਵੇਗਾ, ਜੋ ਉਹ 1 ਕਰੋੜ ਰੁਪਏ ਦੇ ਡਿਮਾਂਡ ਡਰਾਫਟ ਦੇ ਨਾਲ ਸੌਂਪੇਗਾ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਸਮਾਰਟ’ ਕਲਾਸਰੂਮ ਤੇ ਬਲੈਕਬੋਰਡ ਨਾਲੋਂ ਜ਼ਿਆਦਾ ਜ਼ਰੂਰੀ ‘ਸਮਾਰਟ’ ਅਧਿਆਪਕ : ਰਾਸ਼ਟਰਪਤੀ ਮੁਰਮੂ
NEXT STORY