ਨਵੀਂ ਦਿੱਲੀ- ਵਿਆਹ ਸਾਰਿਆਂ ਦੀ ਜ਼ਿੰਦਗੀ ਦਾ ਬਹੁਤ ਹੀ ਖ਼ਾਸ ਪੜਾਅ ਹੁੰਦਾ ਹੈ। ਰਸਮਾਂ-ਰਿਵਾਜਾਂ ਨਾਲ ਦੋ ਲੋਕ ਇਕ-ਦੂਜੇ ਨੂੰ ਅਪਣਾਉਂਦੇ ਹਨ। ਸੱਤ ਫੇਰੇ ਲੈ ਕੇ ਇਕ-ਦੂਜੇ ਨਾਲ ਰਹਿਣ ਦਾ ਵਾਅਦਾ ਵੀ ਕਰਦੇ ਹਨ। ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ, ਜਿਸ 'ਤੇ ਭਾਰਤ ਵਿਚ ਫ਼ਿਲਹਾਲ ਘੱਟ ਹੀ ਗੱਲ ਹੁੰਦੀ ਹੈ ਜਾਂ ਇੰਝ ਕਹਿ ਲਵੋ ਕਿ ਲੋਕ ਧਿਆਨ ਨਹੀਂ ਦਿੰਦੇ ਹਨ। ਉਹ ਚੀਜ਼ ਹੈ ਮੈਰਿਜ ਸਰਟੀਫ਼ਿਕੇਟ। ਬਹੁਤ ਸਾਰੇ ਲੋਕ ਵਿਆਹ ਮਗਰੋਂ ਮੈਰਿਜ ਸਰਟੀਫ਼ਿਕੇਟ ਨਹੀਂ ਬਣਵਾਉਂਦੇ ਪਰ ਇਹ ਬੇਹੱਦ ਜ਼ਰੂਰੀ ਦਸਤਾਵੇਜ਼ ਹੁੰਦਾ ਹੈ। ਵਿਆਹ ਦੇ ਕਿੰਨੇ ਸਾਲ ਬਾਅਦ ਤੱਕ ਤੁਸੀਂ ਮੈਰਿਜ ਸਰਟੀਫ਼ਿਕੇਟ ਬਣਵਾ ਸਕਦੇ ਹੋ, ਇਸ ਲਈ ਕਿੱਥੇ ਅਪਲਾਈ ਕਰਨਾ ਹੋਵੇਗਾ, ਇਸ ਬਾਰੇ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ।
ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖ਼ਬਰ, ਹੁਣ ਵਿਆਹ ਤੋਂ ਬਾਅਦ...
5 ਸਾਲ ਤੱਕ ਬਣਵਾ ਸਕਦੇ ਹੋਏ ਮੈਰਿਜ ਸਰਟੀਫ਼ਿਕੇਟ
ਭਾਰਤ 'ਚ ਕਿਸੇ ਵੀ ਧਾਰਮਿਕ ਰੀਤੀ-ਰਿਵਾਜ ਨਾਲ ਵਿਆਹ ਹੋਵੇ ਪਰ ਉਸ ਦਾ ਮੈਰਿਜ ਸਰਟੀਫ਼ਿਕੇਟ ਰਜਿਸਟਰਾਰ ਕੋਲ ਜਾ ਕੇ ਹੀ ਬਣਦਾ ਹੈ। ਮੈਰਿਜ ਸਰਟੀਫ਼ਿਕੇਟ ਬਣਵਾਉਣ ਲਈ ਨਵੇਂ ਵਿਆਹੇ ਜੋੜੇ ਨੂੰ ਵਿਆਹ ਹੋਣ ਦੇ 30 ਦਿਨਾਂ ਦੇ ਅੰਦਰ ਹੀ ਮੈਰਿਜ ਸਰਟੀਫ਼ਿਕੇਟ ਲਈ ਅਪਲਾਈ ਕਰਨਾ ਹੋਵੇਗਾ। ਜੇਕਰ ਵਿਆਹੁਤਾ ਜੋੜਾ ਵਿਆਹ ਦੇ 30 ਦਿਨ ਬਾਅਦ ਤੱਕ ਮੈਰਿਜ ਸਰਟੀਫ਼ਿਕੇਟ ਲਈ ਅਪਲਾਈ ਨਹੀਂ ਕਰ ਪਾਉਂਦਾ ਤਾਂ ਇਸ ਤੋਂ ਬਾਅਦ ਲੇਟ ਫੀਸ ਚੁਕਾਉਣੀ ਹੁੰਦੀ ਹੈ। ਲੇਟ ਫ਼ੀਸ ਨਾਲ ਵਿਆਹੁਤਾ ਜੋੜਾ ਵਿਆਹ ਦੇ 5 ਸਾਲ ਬਾਅਦ ਤੱਕ ਕਦੇ ਵੀ ਅਪਲਾਈ ਕਰ ਸਕਦੇ ਹਨ। ਹਾਲਾਂਕਿ ਇਸ ਲਈ ਤੁਹਾਨੂੰ ਜ਼ਿਲ੍ਹਾ ਰਜਿਸਟਰਾਰ ਤੋਂ ਛੋਟ ਲਈ ਪਹਿਲਾਂ ਹੀ ਪਰਮਿਸ਼ਨ ਲੈਣੀ ਹੁੰਦੀ ਹੈ।
ਇਹ ਵੀ ਪੜ੍ਹੋ- ਨੌਕਰੀ ਪੇਸ਼ੇ ਵਾਲੀਆਂ ਔਰਤਾਂ ਲਈ ਖੁਸ਼ਖ਼ਬਰੀ, ਹੁਣ ਮਿਲਣਗੀਆਂ 12 ਵਾਧੂ ਛੁੱਟੀਆਂ
ਇੰਝ ਕਰ ਸਕਦੇ ਹੋ ਅਪਲਾਈ?
ਮੈਰਿਜ ਸਰਟੀਫ਼ਿਕੇਟ ਬਣਵਾਉਣ ਲਈ ਤੁਹਾਨੂੰ ਆਪਣੇ ਖੇਤਰ ਦੇ ਰਜਿਸਟਰਾਰ ਦਫ਼ਤਰ ਜਾਣਾ ਹੋਵੇਗਾ। ਜੇਕਰ ਤੁਹਾਡਾ ਘਰ ਪਿੰਡ ਹੈ ਤਾਂ ਤੁਸੀਂ ਗ੍ਰਾਮ ਪੰਚਾਇਤ ਦੇ ਦਫ਼ਤਰ ਜਾ ਕੇ ਇਸ ਲਈ ਅਪਲਾਈ ਕਰ ਸਕਦੇ ਹੋ। ਉੱਥੇ ਜਾ ਕੇ ਤੁਹਾਨੂੰ ਅਰਜ਼ੀ ਵਿਚ ਪੂਰੀ ਜਾਣਕਾਰੀ ਦਰਜ ਕਰਾਉਣੀ ਪਵੇਗੀ। ਇਸ ਦੇ ਨਾਲ ਹੀ ਸਬੰਧਤ ਦਸਤਾਵੇਜ਼ਾਂ ਦੀ ਵੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੋ ਗਵਾਹਾਂ ਦੀ ਲੋੜ ਪਵੇਗੀ। ਤੁਸੀਂ ਚਾਹੋ ਤਾਂ ਮੈਰਿਜ ਸਰਟੀਫ਼ਿਕੇਟ ਲਈ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ।
ਇਹ ਵੀ ਪੜ੍ਹੋ- ਇਕ 'OK' ਨੇ ਰੇਲਵੇ ਦਾ ਕਰਵਾਇਆ 3 ਕਰੋੜ ਰੁਪਏ ਦਾ ਨੁਕਸਾਨ
ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ
ਮੈਰਿਜ ਸਰਟੀਫ਼ਿਕੇਨ ਬਣਵਾਉਣ ਲਈ ਤੁਹਾਨੂੰ ਕੁਝ ਦਸਤਾਵੇਜ਼ਾਂ ਵੀ ਚਾਹੀਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਪਤੀ-ਪਤਨੀ ਦਾ ਜਨਮ ਸਰਟੀਫ਼ਿਕੇਟ, ਪਤੀ-ਪਤਨੀ ਦਾ ਆਧਾਰ ਕਾਰਡ, ਪਤੀ-ਪਤਨੀ ਦੇ 4-4 ਪਾਸਪੋਰਟ ਸਾਈਜ਼ ਫੋਟੋ। ਇਸ ਦੇ ਨਾਲ ਹੀ ਵਿਆਹ ਦੌਰਾਨ ਦੇ ਪਤੀ-ਪਤਨੀ ਦੀਆਂ 2-2 ਫੋਟੋ, ਜਿਨ੍ਹਾਂ ਵਿਚ ਚਿਹਰਾ ਸਾਫ਼ ਨਜ਼ਰ ਆ ਰਿਹਾ ਹੋਵੇ। ਇਸ ਦੇ ਨਾਲ ਹੀ ਵਿਆਹ ਦੇ ਕਾਰਡ ਦੀ ਫੋਟੋ।
'ਤੁਸੀਂ ਇੰਸਟਾ 'ਤੇ ਰੀਲ ਬਣਾਓ, ਅਸੀਂ ਧਰਮ ਬਚਾਵਾਂਗੇ', ਕਨ੍ਹਈਆ ਕੁਮਾਰ ਨੇ ਡਿਪਟੀ CM 'ਤੇ ਕੱਸਿਆ ਤੰਜ
NEXT STORY