ਪ੍ਰਯਾਗਰਾਜ, (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਕੋਈ ਵਿਆਹੁਤਾ ਵਿਅਕਤੀ ਆਪਣੇ ਪਤੀ ਜਾਂ ਪਤਨੀ ਤੋਂ ਤਲਾਕ ਲਏ ਬਿਨਾਂ ਕਾਨੂੰਨੀ ਤੌਰ ’ਤੇ ‘ਲਿਵ-ਇਨ’ ਰਿਲੇਸ਼ਨਸ਼ਿਪ ’ਚ ਨਹੀਂ ਰਹਿ ਸਕਦਾ। ਅਦਾਲਤ ਨੇ ਇਸ ਆਧਾਰ ’ਤੇ ਇਕ ਜੋੜੇ ਦੀ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਜਸਟਿਸ ਵਿਵੇਕ ਕੁਮਾਰ ਸਿੰਘ ਨੇ ਕਿਹਾ ਕਿ ਨਿੱਜੀ ਆਜ਼ਾਦੀ ਸੰਪੂਰਨ ਨਹੀਂ ਹੁੰਦੀ ਅਤੇ ਇਹ ਕਿਸੇ ਹੋਰ ਵਿਅਕਤੀ, ਖਾਸ ਕਰ ਕੇ ਵਿਆਹੁਤਾ ਜੀਵਨ ਸਾਥੀ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੀ। ਅਦਾਲਤ ਨੇ ਕਿਹਾ ਕਿ ਪਤੀ ਜਾਂ ਪਤਨੀ ਦਾ ਆਪਣੇ ਜੀਵਨ ਸਾਥੀ ਨਾਲ ਰਹਿਣ ਦਾ ਸੰਵਿਧਾਨਕ ਅਧਿਕਾਰ ਹੈ, ਜਿਸ ਨੂੰ ਨਿੱਜੀ ਆਜ਼ਾਦੀ ਦੇ ਨਾਂ ’ਤੇ ਖੋਹਿਆ ਨਹੀਂ ਜਾ ਸਕਦਾ।
ਹਿਮਾਚਲ ਦੇ ਸ਼ਿੰਕੁਲਾ ਦੱਰੇ ’ਚ ਤਾਜ਼ਾ ਬਰਫ਼ਬਾਰੀ, ਉੱਤਰੀ ਭਾਰਤ ’ਚ ਸੰਘਣੀ ਧੁੰਦ ਦੀ ਚਾਦਰ ਛਾਈ
NEXT STORY