ਹੈਦਰਾਬਾਦ— ਪੁਲਾੜ 'ਚ ਕੱਲ ਇਕ ਖਗੋਲੀ ਘਟਨਾ ਤਹਿਤ ਮੰਗਲ ਗ੍ਰਹਿ ਧਰਤੀ ਦੇ ਕਾਫੀ ਨੇੜੇ ਆਵੇਗਾ। ਇਹ ਖਗੋਲੀ ਘਟਨਾ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜ ਕੇ 47 ਮਿੰਟ 'ਤੇ ਹੋਵੇਗੀ, ਜਿਸ 'ਚ ਮੰਗਲ ਗ੍ਰਹਿ ਧਰਤੀ ਤੋਂ 6,20,83,116 ਕਿਲੋਮੀਟਰ ਦੀ ਦੂਰੀ 'ਤੇ ਆ ਜਾਵੇਗਾ। ਪਲੈਨੇਟਰੀ ਸੋਸਾਇਟੀ ਆਫ਼ ਇੰਡੀਆ (ਪੀ. ਐੱਸ. ਆਈ.) ਦੇ ਡਾਇਰੈਕਟਰ ਐੱਨ. ਰਘੁਨੰਦਰ ਕੁਮਾਰ ਨੇ ਦੱਸਿਆ ਕਿ ਇਹ ਖਗੋਲੀ ਘਟਨਾ 26 ਮਹੀਨੇ ਬਾਅਦ ਹੋਣ ਵਾਲੀ 'ਮਾਰਸ ਆਪੋਜੀਸ਼ਨ ਟੂ ਸਨ' ਨਾਮੀ ਖਗੋਲੀ ਸਥਿਤੀ ਕਾਰਨ ਹੋ ਰਹੀ ਹੈ। ਇਸ ਖਗੋਲੀ ਘਟਨਾ ਤਹਿਤ ਮੰਗਲ ਅਤੇ ਸੂਰਜ ਇਕ-ਦੂਜੇ ਦੇ ਉਲਟ ਹੋਣਗੇ। ਧਰਤੀ ਦੀ ਨਜ਼ਰ ਤੋਂ ਇਹ ਤਿੰਨੋਂ ਗ੍ਰਹਿ ਇਕ ਸਿੱਧੀ ਰੇਖਾ 'ਤੇ ਆ ਜਾਣਗੇ।
ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਗ੍ਰਹਿ ਸੂਰਜ ਦੇ ਉਲਟ ਆਉਂਦਾ ਹੈ ਤਾਂ ਉਹ ਧਰਤੀ ਦੇ ਕਾਫੀ ਨੇੜੇ ਆ ਜਾਂਦਾ ਹੈ। ਇਸ ਲਈ ਮੰਗਲ ਗ੍ਰਹਿ ਧਰਤੀ ਦੇ ਕਾਫੀ ਨੇੜੇ, ਚਮਕੀਲਾ ਅਤੇ ਕਾਫੀ ਵੱਡਾ ਨਜ਼ਰ ਆਵੇਗਾ। ਇਹ ਸ਼ਾਨਦਾਰ ਨਜ਼ਾਰਾ ਦੂਰਬੀਨ ਜ਼ਰੀਏ ਵੇਖਿਆ ਜਾ ਸਕੇਗਾ। ਆਮ ਤੌਰ 'ਤੇ ਧਰਤੀ ਤੋਂ ਮੰਗਲ ਦੀ ਸਭ ਤੋਂ ਘੱਟ ਦੂਰੀ 55.7 ਮਿਲੀਅਨ ਕਿਲੋਮੀਟਰ ਜਦਕਿ ਸਭ ਤੋਂ ਵੱਧ ਦੂਰੀ 401.3 ਮਿਲੀਅਨ ਕਿਲੋਮੀਟਰ ਹੁੰਦੀ ਹੈ। ਪੀ. ਐੱਸ. ਆਈ. ਦੇ ਡਾਇਰੈਕਟਰ ਨੇ ਦੱਸਿਆ ਕਿ ਅਕਤੂਬਰ 2020 ਸਭ ਤੋਂ ਬਿਹਤਰ ਮੌਕਾ ਹੈ, ਜਦੋਂ ਆਮ ਲੋਕ ਮੰਗਲ ਗ੍ਰਹਿ ਨੂੰ ਨੇੜੇ ਤੋਂ ਵੇਖ ਸਕਦੇ ਹਨ। ਇਸ ਤੋਂ ਬਾਅਦ 13 ਸਾਲਾਂ ਬਾਅਦ ਜੂਨ 2033 ਵਿਚ ਅਜਿਹੀ ਖਗੋਲੀ ਘਟਨਾ ਹੋਵੇਗੀ, ਜਦੋਂ ਮੰਗਲ ਧਰਤੀ ਦੇ ਕਾਫੀ ਨੇੜੇ ਹੋਵੇਗਾ। ਆਮ ਲੋਕ ਬਿਨਾਂ ਕਿਸੇ ਉਪਕਰਣ ਦੀ ਮਦਦ ਨਾਲ ਅਗਲੇ ਕਈ ਹਫ਼ਤੇ ਤੱਕ ਆਸਮਾਨ ਵਿਚ ਮੰਗਲ ਗ੍ਰਹਿ ਨੂੰ ਵੇਖ ਸਕਣਗੇ। ਸ਼ਾਮ ਨੂੰ ਸੂਰਜ ਛਿਪਣ ਦੇ ਅੱਧੇ ਘੰਟੇ ਮਗਰੋਂ ਲੋਕ ਆਸਮਾਨ ਵਿਚ ਮੰਗਲ ਗ੍ਰਹਿ ਨੂੰ ਵੇਖ ਸਕਣਗੇ।
ਹਾਥਰਸ ਪੀੜਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ 'ਆਪ' ਸੰਸਦ ਮੈਂਬਰ ਸੰਜੇ ਸਿੰਘ 'ਤੇ ਸੁੱਟੀ ਗਈ ਸਿਆਹੀ
NEXT STORY