ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਬਿਨਾਂ ਮਾਸਕ ਘੁੰਮਣ ਵਾਲਿਆਂ ਵਿਰੁੱਧ ਪੁਲਸ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ ਅਤੇ ਇਸੇ ਦੇ ਅਧੀਨ ਦੂਜੀ ਵਾਰ ਫੜੇ ਗਏ ਜੀਪ ਚਾਲਕ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਸੋਮਵਾਰ ਨੂੰ ਪੁਲਸ ਨੇ ਬਿਨਾਂ ਮਾਸਕ ਪਹਿਨ ਘਰੋਂ ਨਿਕਲਣ ਵਾਲਿਆਂ ਵਿਰੁੱਧ ਮੁਹਿੰਮ ਚਲਾਈ। ਪੁਲਸ ਨੇ ਲਾਰ ਕਸਬੇ 'ਚ ਮਾਸਕ ਚੈਕਿੰਗ ਦੌਰਾਨ ਅਮਰਜੀਤ ਯਾਦਵ ਨੂੰ ਮਾਸਕ ਨਹੀਂ ਲਗਾਉਣ 'ਤੇ ਇਕ ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ 'ਵੈਂਟੀਲੇਟਰ' ਦੀ ਅਹਿਮੀਅਤ, ਜਾਣੋ ਮਰੀਜ਼ਾਂ 'ਤੇ ਕਿਵੇਂ ਕਰਦਾ ਹੈ ਕੰਮ ਅਤੇ ਹੋਰ ਰੋਚਕ ਜਾਣਕਾਰੀ
ਇਸ ਵਿਅਕਤੀ ਨੂੰ ਪੁਲਸ ਨੇ ਸੋਮਵਾਰ ਨੂੰ ਬਿਨਾਂ ਮਾਸਕ ਮੁੜ ਫੜ ਲਿਆ। ਦੂਜੀ ਵਾਰ ਫੜੇ ਜਾਣ 'ਤੇ ਪੁਲਸ ਨੇ 10 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਪੁਲਸ ਸੁਪਰਡੈਂਟ ਸ਼੍ਰੀਪਤੀ ਮਿਸ਼ਰ ਨੇ ਕਿਹਾ ਕਿ ਬਿਨਾਂ ਮਾਸਕ ਦੇ ਫੜੇ ਗਏ ਕੁਲ 331 ਵਿਅਕਤੀਆਂ ਤੋਂ 3 ਲੱਖ 31 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ। ਜੋ ਮਾਸਕ ਦੀ ਵਰਤੋਂ ਨਹੀਂ ਕਰੇਗਾ, ਉਸ ਵਿਰੁੱਧ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਸੋਮਵਾਰ ਸ਼ਾਮ ਨੂੰ ਚੌਰਾਹੇ 'ਤੇ ਦੂਜੀ ਵਾਰ ਬਿਨਾਂ ਮਾਸਕ ਦੇ ਮਿਲੇ ਖੇਤਰ ਦੇ ਇਕ ਭੱਠਾ ਮਾਲਕ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਇਸ ਤੋਂ ਪਹਿਲਾਂ ਪੁਲਸ ਨੇ ਐਤਵਾਰ ਨੂੰ ਵੀ ਭੱਠਾ ਮਾਲਕ ਨੂੰ ਬਿਨਾਂ ਮਾਸਕ ਲਗਾਏ ਮਿਲਣ 'ਤੇ ਇਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਸੀ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀ ਪਤਨੀ ਕੋਰੋਨਾ ਪਾਜ਼ੇਟਿਵ, CM ਨੇ ਖ਼ੁਦ ਨੂੰ ਕੀਤਾ ਏਕਾਂਤਵਾਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਪੁਲਸ ਨੇ ਵਿਰਾਟ ਕੋਹਲੀ ਦੀ ਵੀਡੀਓ ਕੀਤੀ ਸਾਂਝੀ, ਜਾਣੋ ਕੀ ਦਿੱਤਾ ਸੰਦੇਸ਼
NEXT STORY