ਨੈਸ਼ਨਲ ਡੈਸਕ : ਦਿੱਲੀ ਦੇ ਨਰੇਲਾ ਦੇ ਭੋਰਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਬੀਤੀ ਬੁੱਧਵਾਰ ਦੇਰ ਰਾਤ ਨੂੰ ਇੱਕ ਗੱਤੇ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕਰੀਬ 26 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਕਾਫ਼ੀ ਘੰਟਿਆਂ ਦੀ ਲੰਬੀ ਜੱਦੋਜਹਿਦ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਇਸ ਘਟਨਾ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਦੀਵਾਲੀ ਤੋਹਫ਼ਾ: 1.86 ਕਰੋੜ ਔਰਤਾਂ ਲਈ ਮੁਫ਼ਤ ਐਲਪੀਜੀ ਸਿਲੰਡਰ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਐੱਸ. ਕੇ. ਦੁਆ ਨੇ ਕਿਹਾ, "ਦਿੱਲੀ ਫਾਇਰ ਸਰਵਿਸ ਨੂੰ ਭੋਰਗੜ੍ਹ ਇੰਡਸਟਰੀਅਲ ਏਰੀਆ ਫੇਜ਼ 2, ਨਰੇਲਾ ਵਿੱਚ ਇੱਕ ਗੱਤੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। 26 ਫਾਇਰ ਇੰਜਣ ਮੌਕੇ 'ਤੇ ਮੌਜੂਦ ਸਨ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।"
ਇਹ ਵੀ ਪੜ੍ਹੋ : ਹੁਣ Fastag 'ਚ 1,000 ਰੁਪਏ ਦਾ ਰਿਚਾਰਜ ਮਿਲੇਗਾ ਮੁਫ਼ਤ, NHAI ਲਿਆਇਆ ਇਹ ਖ਼ਾਸ ਆਫਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਵਧਾਨ! ਲੋਕਲ ਡੈਅਰੀ ਤੇ ਹੋਟਲਾਂ ਤੋਂ ਪਨੀਰ ਖਰੀਦਣ ਤੋਂ ਬਚੋ, ਸਿਹਤ ਨੂੰ ਹੋ ਸਕਦੈ ਨੁਕਸਾਨ
NEXT STORY