ਕਟੜਾ- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਰ ਦੀ ਪ੍ਰਾਚੀਨ ਗੁਫ਼ਾ ਮੰਗਲਵਾਰ ਨੂੰ ਮਕਰ ਸੰਕ੍ਰਾਂਤੀ ਉਤਸਵ 'ਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਪੂਜਾ ਤੋਂ ਬਾਅਦ ਪ੍ਰਾਚੀਨ ਗੁਫ਼ਾ ਦੇ ਦੁਆਰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਪੂਜਾ 'ਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਵੀ ਸ਼ਾਮਲ ਹੋਏ। ਮੰਦਰ ਦੇ ਗਰਭ ਗ੍ਰਹਿ ਦੇ ਅੰਦਰ ਪ੍ਰਾਚੀਨ ਗੁਫ਼ਾ ਆਮ ਤੌਰ 'ਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਖੋਲ੍ਹੀ ਜਾਂਦੀ ਹੈ, ਜਦੋਂ ਭਗਤਾਂ ਦੀ ਭੀੜ ਘੱਟ ਹੁੰਦੀ ਹੈ। ਕਈ ਭਗਤ ਪ੍ਰਾਚੀਨ ਗੁਫ਼ਾ ਦੇ ਮਾਧਿਅਮ ਨਾਲ ਮੰਦਰ 'ਚ ਦਰਸ਼ਨ ਕਰਨ ਲਈ ਉਤਸੁਕਤਾ ਨਾਲ ਦਿਨ ਦਾ ਇੰਤਜ਼ਾਰ ਕਰਦੇ ਹਨ। ਇਹ ਪ੍ਰਾਚੀਨ ਗੁਫ਼ਾ ਸੁਰੱਖਿਆ ਕਾਰਨਾਂ ਕਰ ਕੇ ਸਾਲ ਦੇ ਜ਼ਿਆਦਾਤਰ ਸਮੇਂ ਬੰਦ ਰਹਿੰਦੀ ਹੈ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ: ਰੇਲਵੇ ਨੇ ਕੀਤਾ ਵੱਡਾ ਐਲਾਨ
ਗਰਗ ਨੇ ਕਿਹਾ,''ਅੱਜ ਤੋਂ ਪ੍ਰਾਚੀਨ ਗੁਫ਼ਾ ਸ਼ਰਧਾਲੂਆਂ ਲਈ ਖੁੱਲ੍ਹ ਗਈ ਹੈ। ਅਸੀਂ ਤੀਰਥ ਯਾਤਰੀਆਂ ਨੂੰ ਪ੍ਰਾਚੀਨ ਗੁਫ਼ਾ ਦੇ ਦਰਸ਼ਨ ਦੀ ਮਨਜ਼ੂਰੀ ਉਦੋਂ ਦੇਵਾਂਗੇ ਜਦੋਂ ਉਨ੍ਹਾਂ ਦੀ ਗਿਣਤੀ 10 ਹਜ਼ਾਰ ਤੋਂ ਘੱਟ ਹੋਵੇਗੀ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾ ਹੋਵੇ।'' ਉਨ੍ਹਾਂ ਕਿਹਾ ਕਿ ਨਵੀਂ ਗੁਫ਼ਾ ਤੋਂ ਤੀਰਥ ਯਾਤਰਾ ਸੁਚਾਰੂ ਰੂਪ ਨਾਲ ਅੱਗੇ ਵੱਧ ਰਹੀ ਹੈ, ਜਿਸ ਨਾਲ ਵੱਡੀ ਗਿਣਤੀ 'ਚ ਤੀਰਥ ਯਾਤਰੀ ਬਿਨਾਂ ਕਿਸੇ ਕਠਿਨਾਈ ਦੇ ਯਾਤਰਾ ਕਰ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 1.50 ਲੱਖ ਤੋਂ ਵੱਧ ਤੀਰਥ ਯਾਤਰੀ ਗੁਫ਼ਾ ਮੰਦਰ 'ਚ ਦਰਸ਼ਨ ਕਰ ਚੁੱਕੇ ਹਨ। ਮੰਦਰ ਬੋਰਡ ਦੇ ਸੀਈਓ ਨੇ ਕਿਹਾ,''ਸਾਡੇ ਇੱਥੇ ਹਰ ਰੋਜ਼ ਲਗਭਗ 10,000 ਤੋਂ 15,000 ਤੀਰਥ ਯਾਤਰੀ ਗੁਫ਼ਾ ਮੰਦਰ 'ਚ ਦਰਸ਼ਨ ਲਈ ਆਉਂਦੇ ਹਨ। ਆਮ ਤੌਰ 'ਤੇ ਹਫ਼ਤਾਵਾਰੀ ਦੇ ਦਿਨਾਂ 'ਚ ਤੀਰਥ ਯਾਤਰੀਆਂ ਦੀ ਗਿਣਤੀ ਵੱਧ ਜਾਂਦੀ ਹੈ।'' ਉਨ੍ਹਾਂ ਨੇ ਉਮੀਦ ਜਤਾਈ ਕਿ ਪ੍ਰਾਚੀਨ ਗੁਫ਼ਾ ਦੇ ਖੁੱਲ੍ਹਣ ਤੋਂ ਬਾਅਦ ਤੀਰਥ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ। ਪਿਛਲੇ ਸਾਲ 94.83 ਲੱਖ ਤੀਰਥ ਯਾਤਰੀਆਂ ਨੇ ਇਸ ਪਵਿੱਤਰ ਤੀਰਥ ਸਥਾਨ 'ਤੇ ਪ੍ਰਾਰਥਨਾ ਕੀਤੀ ਸੀ, ਜੋ ਇਕ ਦਹਾਕੇ 'ਚ ਸ਼ਰਧਾਲੂਆਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੂੰਘੀ ਖੱਡ 'ਚ ਡਿੱਗੀ ਕਾਰ, ਭਰਾ-ਭੈਣ ਦੀ ਮੌਤ
NEXT STORY