ਜੰਮੂ- ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ 30 ਮਾਰਚ ਤੋਂ 6 ਅਪ੍ਰੈਲ ਤੱਕ ਨਰਾਤਿਆਂ ਦੌਰਾਨ ਸ਼ਰਧਾਲੂਆਂ ਲਈ ਵਾਧੂ ਸਹੂਲਤਾਂ ਅਤੇ ਨਵੇਂ ਬੁਨਿਆਦੀ ਢਾਂਚੇ ਨਾਲ ਤਿਆਰੀ ਕੀਤੀ ਹੈ। ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ (ਸੀਈਓ) ਅੰਸ਼ੁਲ ਗਰਗ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਇਸ ਚੇਤ ਦੇ ਨਰਾਤਿਆਂ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸਹੂਲਤ ਲਈ ਅਰਧਕੁਆਰੀ 'ਚ 1500 ਸ਼ਰਧਾਲੂਆਂ ਲਈ ਸਾਰੇ ਮੌਸਮ 'ਚ ਕਵਰ ਕੀਤਾ ਗਿਆ ਵਿਸ਼ਰਾਮ ਖੇਤਰ ਤਿਆਰ ਕੀਤਾ ਜਾ ਰਿਹਾ ਹੈ। ਇਸ ਖੇਤਰ 'ਚ ਵਾਟਰ ਏਟੀਐੱਮ, ਪ੍ਰਸਾਦ ਕਿਓਸਕ, ਰਿਫਰੈਸ਼ਮੈਂਟ ਯੂਨਿਟ ਅਤੇ ਦਿਵਿਆ ਯਾਤਰਾ ਅਨੁਭਵ ਨੂੰ ਵਧਾਉਣ ਲਈ ਗਰਭਜੂਨ ਆਰਤੀ ਦਾ ਸਿੱਧਾ ਪ੍ਰਸਾਰਣ ਪ੍ਰਦਾਨ ਕੀਤਾ ਜਾ ਰਿਹਾ ਹੈ। 2 ਮੰਜ਼ਿਲਾ ਕਤਾਰ ਕੰਪਲੈਕਸ ਦੇ ਨਾਲ ਮੁਰੰਮਤ ਕੀਤਾ ਗਿਆ 'ਦਰਸ਼ਨ ਦੇਵੜੀ' ਇਸ ਚੇਤ ਦੇ ਨਰਾਤਿਆਂ 'ਚ ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਅੱਗੇ ਕਿਹਾ,''2 ਹਜ਼ਾਰ ਸ਼ਰਧਾਲੂਆਂ ਨੂੰ ਇਕੱਠੇ ਰੱਖਣ ਦੀ ਸਮਰੱਥਾ ਵਾਲੀ ਸਾਰੇ ਮੌਸਮਾਂ ਦੇ ਅਨੁਕੂਲ ਸੰਗਮਰਮਰ ਨਾਲ ਬਣਿਆ ਢਾਂਚਾ, ਰਵਾਇਤੀ ਬਾਣਗੰਗਾ ਟਰੈਕ ਦੀ ਸ਼ਾਨ ਨੂੰ ਵਧਾਉਂਦਾ ਹੈ। ਜੈ ਮਾਤਾ ਦੀ।'' ਉਨ੍ਹਾਂ ਦੱਸਿਆ ਕਿ ਇਸ ਸਾਲ ਜਨਵਰੀ ਦੇ ਮਹੀਨੇ 'ਚ 5,69,164 ਸ਼ਰਧਾਲੂ ਅਤੇ ਫਰਵਰੀ 'ਚ 3,78,865 ਸ਼ਰਧਾਲੂ ਮਾਤਾ ਦੇ ਭਵਨ ਪਹੁੰਚੇ। ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸ਼ਰਧਾਲੂਆਂ ਦੀ ਭਾਰੀ ਭੀੜ ਹੋਣ ਦੀ ਉਮੀਦ ਹੈ, ਜਦੋਂ ਦੇਸ਼ ਭਰ 'ਚ ਪ੍ਰੀਖਿਆਵਾਂ ਖਤਮ ਹੋ ਜਾਣਗੀਆਂ। ਦੱਸਣਯੋਗ ਹੈ ਕਿ 2024 'ਚ ਰਿਕਾਰਡ ਗਿਣਤੀ 'ਚ 94.83 ਲੱਖ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਭਰ 'ਚ ਛਾ ਗਈ ਭਾਰਤ ਦੀ 'ਚਾਹ', ਨਿਰਯਾਤ ਦਾ ਅੰਕੜਾ ਪੁੱਜਾ 900 ਮਿਲੀਅਨ ਡਾਲਰ ਦੇ ਪਾਰ
NEXT STORY