ਬਿਜ਼ਨੈੱਸ ਡੈਸਕ- ਭਾਰਤ ਦੀ ਚਾਹ ਦੁਨੀਆ 'ਚ ਸਭ ਤੋਂ ਵਧੀਆ ਮੰਨੀ ਜਾਂਦੀ ਹੈ, ਜਿਸ ਕਾਰਨ ਇਸ ਦੀ ਦੁਨੀਆ ਭਰ 'ਚ ਮੰਗ ਵੀ ਕਾਫ਼ੀ ਜ਼ਿਆਦਾ ਹੈ। ਇਸੇ ਕਾਰਨ ਇਸ ਸਾਲ ਭਾਰਤੀ ਚਾਹ ਦੇ ਨਿਰਯਾਤ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਵਿੱਤੀ ਸਾਲ 2023-24 ਦੌਰਾਨ ਭਾਰਤ ਨੇ ਜਿੱਥੇ 852 ਮਿਲੀਅਨ ਡਾਲਰ ਦੀ ਚਾਹ ਨਿਰਯਾਤ ਕੀਤੀ ਸੀ, ਜਦਕਿ ਸਾਲ 2024-25 ਦੌਰਾਨ ਇਹ ਅੰਕੜਾ ਵਧ ਕੇ 900 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਟੀ-ਬੋਰਡ ਆਫ਼ ਇੰਡੀਆ-ਕੂਨੂਰ ਦੇ ਕਾਰਜਕਾਰੀ ਨਿਰਦੇਸ਼ਕ, ਐੱਮ. ਮੁੱਥੁਕੁਮਾਰ ਨੇ ਦਿੱਤੀ।
ਇਕ ਪ੍ਰੋਗਰਾਮ ਦੌਰਾਨ ਮੁੱਥੁਕੁਮਾਰ ਨੇ ਦੱਸਿਆ ਕਿ ਸਾਲ 2024-25 ਦੌਰਾਨ ਭਾਰਤ ਨੇ ਕੁਝ ਕੇਂਦਰੀ ਏਸ਼ੀਆਈ ਦੇਸ਼ਾਂ ਤੋਂ ਇਲਾਵਾ ਰੂਸ ਤੇ ਯੂਰਪੀ ਦੇਸ਼ਾਂ ਨੂੰ ਕਰੀਬ 25 ਕਰੋੜ ਕਿੱਲੋਗ੍ਰਾਮ ਚਾਹ ਨਿਰਯਾਤ ਕੀਤੀ ਹੈ, ਜਿਸ 'ਚੋਂ ਕਰੀਬ 10 ਕਰੋੜ ਕਿੱਲੋਗ੍ਰਾਮ ਚਾਹ ਸਿਰਫ਼ ਭਾਰਤ ਦੇ ਦੱਖਣੀ ਹਿੱਸੇ 'ਚੋਂ ਭੇਜੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਾਲ 2023-24 ਦੌਰਾਨ ਅਸੀਂ 852 ਮਿਲੀਅਨ ਡਾਲਰ ਦੀ ਚਾਹ ਨਿਰਯਾਤ ਕੀਤੀ ਸੀ, ਜਦਕਿ ਇਸ ਸਾਲ ਅਸੀਂ ਵਧੀਆ ਕੁਆਲਿਟੀ ਕਾਰਨ 900 ਮਿਲੀਅਨ ਡਾਲਰ ਦੀ ਚਾਹ ਨਿਰਯਾਤ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਅਸੀਂ ਚਾਹ ਤਿਆਰ ਕਰਨ 'ਚ ਬਹੁਤ ਘੱਟ ਕੈਮੀਕਲ ਫਰਟੀਲਾਈਜ਼ਰਾਂ ਦੀ ਵਰਤੋਂ ਕਰਦੇ ਹਾਂ, ਜਿਸ ਕਾਰਨ ਸਾਡੀ, ਖ਼ਾਸ ਕਰ ਦੱਖਣੀ ਭਾਰਤ ਦੀ ਚਾਹ ਕਾਫ਼ੀ ਚੰਗੀ ਕੁਆਲਿਟੀ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੱਡੇ ਬਾਗ਼ਾਨ ਤੇ ਵੱਡੇ ਕਿਸਾਨਾਂ ਦੀ ਆਪਣੀ ਮਾਰਕੀਟ ਹੁੰਦੀ ਹੈ, ਜਦਕਿ ਛੋਟੇ ਕਿਸਾਨਾਂ ਕੋਲ ਇਹ ਸਹੂਲਤ ਨਹੀਂ ਹੁੰਦੀ।
ਇਸ ਸਮੱਸਿਆ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਇਕ ਸਕੀਮ (ਐੱਫ਼.ਪੀ.ਓ.) ਲਿਆ ਰਹੀ ਹੈ, ਜਿਸ ਨਾਲ ਚਾਹ ਉਤਪਾਦਕ ਕਿਸਾਨਾਂ ਨੂੰ ਕਾਫ਼ਾ ਫਾਇਦਾ ਹੋਵੇਗਾ। ਇਹ ਸਕੀਮ ਕਿਸਾਨਾਂ ਦੀ ਚੰਗੀ ਮਾਰਕੀਟ ਤੱਕ ਪਹੁੰਚ, ਕੁਆਲਿਟੀ 'ਚ ਵਾਧਾ ਕਰਨ ਤੇ ਸਿੱਧਾ ਨਿਰਯਾਤ ਕਰਨ ਦੇ ਮੌਕੇ ਪ੍ਰਦਾਨ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਸਕੀਮ ਅਧੀਨ ਸਾਲ 2024-25 ਦੌਰਾਨ ਊਟੀ ਤੇ ਵਲਪਰਾਈ 'ਚ 177 ਐੱਫ਼.ਪੀ.ਓ. (ਫਾਰਮਰਜ਼ ਪ੍ਰੋਡਿਊਸਰਜ਼ ਆਰਗਨਾਈਜ਼ੇਸ਼ਨ) ਸਥਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ ਕਿਸਾਨਾਂ ਨੂੰ ਚੰਗੀ ਕੁਆਲਟੀ ਦੀ ਚਾਹ ਦਾ ਉਤਪਾਦਨ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਹੈ।
ਚਾਹ ਉਤਪਾਦਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਮੁੱਥੁਕੁਮਾਰ ਨੇ ਕਿਹਾ ਕਿ ਚਾਹ ਦੀ ਖੇਤੀ 'ਚ ਸਭ ਤੋਂ ਵੱਡੀ ਸਮੱਸਿਆ ਮਜ਼ਦੂਰਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਲਈ ਵੀ ਕੇਂਦਰੀ ਵਪਾਰ ਤੇ ਉਦਯੋਗ ਮੰਤਰਾਲੇ ਨੇ 30 ਕਰੋੜ ਰੁਪਏ ਅਲਾਟ ਕੀਤੇ ਹਨ, ਤਾਂ ਜੋ ਲੇਬਰ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ ! ਸਰਕਾਰ ਦੇਵੇਗੀ ਮੁਫ਼ਤ Laptop
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਦਲੇਗਾ ਮੌਸਮ ਦਾ ਮਿਜਾਜ਼; ਭਾਰਤ ਦੇ ਕਈ ਹਿੱਸਿਆਂ 'ਚ ਪਵੇਗਾ ਮੀਂਹ
NEXT STORY