ਲੰਡਨ — ਭਾਰਤ ਦੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਓਵਲ 'ਚ ਭਾਰਤ ਅਤੇ ਦੱਖਣੀ ਅਫਰੀਕਾ ਦਾ ਮੈਚ ਦੇਖਣ ਪਹੁੰਚੇ। ਇਕ ਨਿਊਜ਼ ਚੈਨਲ ਮੁਤਾਕ ਇਸ ਦੌਰਾਨ ਕੁਝ ਲੋਕਾਂ ਨੇ ਸਟੇਡੀਅਮ ਦੇ ਬਾਹਰ ਮਾਲਿਆ ਦੀ ਹੂਟਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਮਾਲਿਆ ਸਟੇਡੀਅਮ ਦੇ ਬਾਹਰ ਪਹੁੰਚੇ ਤਾਂ ਲੋਕਾਂ ਨੇ 'ਅਰੇ ਚੋਰ ਗਿਆ ਚੋਰ' ਕਹਿ ਕੇ ਮਾਲਿਆ ਵੱਲ ਇਸ਼ਾਰਾ ਕੀਤਾ। ਹਾਲਾਂਕਿ ਮਾਲਿਆ ਨੇ ਭੀੜ ਨੂੰ ਇਸ ਗੱਲ 'ਤੇ ਵੀ ਪ੍ਰਤੀਕਿਰਿਆ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਲਿਆ ਭਾਰਤ ਦੇ ਦੋਹਾਂ ਮੈਚ ਦੇਖਣ ਪਹੁੰਚੇ ਸਨ। ਸ਼੍ਰੀਲੰਕਾ ਤੋਂ ਬਾਅਦ ਇਕ ਨਿਊਜ਼ ਚੈਨਲ ਨੇ ਸਟੇਡੀਅਮ ਦੇ ਬਾਹਰ ਜਦੋਂ ਮਾਲਿਆ ਨੂੰ ਦੇਖਿਆ ਤਾਂ ਉਨ੍ਹਾਂ ਨੇ ਭਾਰਤ ਵਾਪਸ ਜਾਣ ਦੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ੁਕ੍ਰਿਕਟ ਦੇ ਪ੍ਰਸ਼ੰਸਕ ਹਨ ਅਤੇ ਮੈਚ ਦਾ ਮਜ਼ਾ ਲੈਣ ਆਏ ਹਨ। ਆਪਣੇ ਟਵਿਟਰ ਅਕਾਊਂਟ ਤੋਂ ਮਾਲਿਆ ਨੇ ਮੈਚ ਤੋਂ ਬਾਅਦ ਕਈ ਟਵੀਟ ਰੀ-ਟਵੀਟ ਵੀ ਕੀਤੇ।
ਇਸ ਤੋਂ ਪਹਿਲਆ ਬਰਮਿੰਗਮ 'ਚ ਮਾਲਿਆ ਦਾ ਸੁਨੀਲ ਗਾਵਸਕਰ ਨਾਲ ਇਕ ਫੋਟੋ ਸੋਸ਼ਲ ਮੀਡੀਆ 'ਚ ਕਾਫੀ ਵਾਇਰਲ ਹੋਈ ਸੀ। ਫੋਟੋ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਰਮਿੰਗਮ 'ਚ ਭਾਰਤ-ਪਾਕਿ ਮੈਚ ਦੇ ਦੌਰਾਨ ਉਹ ਗਾਵਸਕਰ ਨੂੰ ਮਿਲੇ ਸਨ। ਹਾਲਾਂਕਿ, ਇਸ ਬਾਰੇ 'ਚ ਨਾ ਤਾਂ ਗਾਵਸਕਰ ਅਤੇ ਨਾ ਹੀ ਮਾਲਿਆ ਨੇ ਆਪਣੇ ਵੱਲੋਂ ਹੁਣ ਤੱਕ ਕੋਈ ਪੁਸ਼ਟੀ ਕੀਤੀ ਹੈ।
ਸੰਯੁਕਤ ਰਾਸ਼ਟਰ 'ਚ ਲਖਨਊ ਦੇ ਵਿਦਿਆਰਥੀ ਕਰਨਗੇ ਯੋਗ
NEXT STORY