ਅਲਵਰ – ਰਾਜਸਥਾਨ ’ਚ ਅਲਵਰ ਜ਼ਿਲੇ ਦੇ ਭਿਵਾੜੀ ਪੁਲਸ ਜ਼ਿਲਾ ਹੈੱਡਕੁਆਰਟਰ ਦੇ ਚੋਪਾਨਕੀ ਥਾਣੇ ਤਹਿਤ ਇਕ ਮਸਜਿਦ ਦੇ ਮੌਲਵੀ ਨੇ ਨਾਬਲਗਾ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਖੂਹ ’ਚ ਸੁੱਟ ਦਿੱਤਾ। ਇਸ ਘਟਨਾ ਦੇ 7 ਦਿਨਾਂ ਬਾਅਦ ਪੀੜਤ ਬੱਚੀ ਦੇ ਪਰਿਵਾਰ ਨੇ ਥਾਣੇ ’ਚ ਪਹੁੰਚ ਕੇ ਮਾਮਲਾ ਦਰਜ ਕਰਵਾਇਆ। ਭਿਵਾੜੀ ਪੁਲਸ ਨੇ ਦੱਸਿਆ ਕਿ ਪਿੰਡ ਦੇ ਵਿਅਕਤੀ ਨੇ ਪੁਲਸ ਨੂੰ ਰਿਪੋਰਟ ਦਿੱਤੀ ਹੈ ਕਿ ਹਰਿਆਣਾ ਦੇ ਪੁਨਹਾਨਾ ਇਲਾਕੇ ਦੇ ਪਿੰਡ ਵਿਸਰੂ ਦਾ ਨਿਵਾਸੀ ਮੌਲਵੀ ਜ਼ਫਰ ਪਰਿਵਾਰ ਸਮੇਤ ਮਸਜਿਦ ’ਚ ਰਹਿੰਦਾ ਸੀ। ਮੌਲਵੀ ਇਕ ਅਪ੍ਰੈਲ ਦੀ ਰਾਤ ਨੂੰ ਉਸ ਦੀ 14 ਸਾਲਾਂ ਦੀ ਬੱਚੀ ਨੂੰ ਘਰ ਤੋਂ ਮਸਜਿਦ ਲੈ ਗਿਆ। ਉਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਰਾਤ ਲਗਭਗ ਸਾਢੇ 3 ਵਜੇ ਭਾਲ ਕਰਦੇ ਹੋਏ ਜਦ ਅਸੀਂ ਮਸਜਿਦ ’ਚ ਪਹੁੰਚੇ ਤਾਂ ਮੁਲਜ਼ਮ ਨੇ ਬੱਚੀ ਨੂੰ ਖੂਹ ’ਚ ਸੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਪਰਿਵਾਰ ਸਮੇਤ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾ ਕੇ ਬਿਆਨ ਦਰਜ ਕਰਵਾਏ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
'ਧੁੱਪ 'ਚ ਜ਼ਿਆਦਾ ਸਮਾਂ ਬਤੀਤ ਕਰਨ ਨਾਲ ਘੱਟ ਜਾਂਦੈ ਕੋਰੋਨਾ ਨਾਲ ਮੌਤ ਦਾ ਖ਼ਤਰਾ'
NEXT STORY