ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਬਿਹਾਰ ਵਿੱਚ ਦਲਿਤ ਲੜਕੀਆਂ ਨਾਲ ਬਲਾਤਕਾਰ ਅਤੇ ਹੱਤਿਆ ਦੀਆਂ ਦੋ ਤਾਜ਼ਾ ਘਟਨਾਵਾਂ ਉੱਤੇ ਮੰਗਲਵਾਰ ਨੂੰ ਚਿੰਤਾ ਪ੍ਰਗਟ ਕੀਤੀ ਤੇ ਇਸ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਮਾਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਸਰਕਾਰ ਨੂੰ ਦਲਿਤਾਂ ਦੀ ਸੁਰੱਖਿਆ ਅਤੇ ਸਨਮਾਨ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ 'ਐਕਸ' 'ਤੇ ਕਿਹਾ ਕਿ ਹਾਲ ਹੀ ਵਿੱਚ ਬਿਹਾਰ ਵਿਚ ਹਾਲ ਹੀ ਵਿਚ ਮਧੁਬਨੀ ਜ਼ਿਲ੍ਹੇ ਦੀ ਤਕਰੀਬਨ 18 ਸਾਲ ਦੀ ਦਲਿਤ ਲੜਕੀ ਨਾਲ ਕਮਲੇਸ਼ ਯਾਦਵ ਤੇ ਉਸ ਦੇ ਸਾਥੀਆਂ ਨੇ ਅਤੇ ਕੁਝ ਹੀ ਦਿਨਾਂ ਬਾਅਦ ਮੁਜ਼ੱਫਰਪੁਰ ਦੀ 14 ਸਾਲਾ ਦਲਿਤ ਲੜਕੀ ਦੇ ਨਾਲ ਸੰਜੇ ਰਾਏ (ਯਾਦਵ) ਤੇ ਉਸ ਦੇ ਸਾਥੀਆਂ ਨੇ ਸਮੂਹਿਕ ਬਲਾਤਕਾਰ ਕਰ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮਾਇਆਵਤੀ ਨੇ ਇਸ ਪੋਸਟ ਵਿਚ ਕਿਹਾ ਕਿ ਬਸਪਾ ਦੀ ਬਿਹਾਰ ਸੂਬਾ ਇਕਾਈ ਤੋਂ ਮਿਲੀ ਇਹ ਰਿਪੋਰਟ ਬੇਹੱਦ ਦੁਖਦ ਤੇ ਚਿੰਤਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਸਰਕਾਰ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਸਾਰੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਨਾ ਵਾਪਰਣ। ਦਲਿਤਾਂ ਦੀ ਸੁਰੱਖਿਆ ਤੇ ਸਨਮਾਨ ਦਾ ਸਰਕਾਰ ਖਾਸ ਧਿਆਨ ਰੱਖੇ।
ਜਹਾਨਾਬਾਦ ਭਾਜੜ ਮਾਮਲੇ 'ਚ ਪਹਿਲੀ ਗ੍ਰਿਫਤਾਰੀ, ਪੁਲਸ ਨੇ ਫੁੱਲ ਵੇਚਣ ਵਾਲਾ ਕੀਤਾ ਕਾਬੂ
NEXT STORY