ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ 'ਰਾਮੋਜੀ ਗਰੁੱਪ ਆਫ ਕੰਪਨੀਜ਼' ਦੇ ਚੇਅਰਮੈਨ ਰਾਮੋਜੀ ਰਾਓ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਮੋਜੀ ਰਾਓ ਨੇ ਅੱਜ ਸਵੇਰੇ ਹੈਦਰਾਬਾਦ ਦੇ ਇੱਕ ਹਸਪਤਾਲ 'ਚ ਆਖ਼ਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਦਾਖਲ ਸਨ।
ਦੱਸ ਦਈਏ ਕਿ ਰਾਮੋਜੀ ਰਾਓ ਨੂੰ ਮੀਡੀਆ ਜਗਤ ਦੀ ਵੱਡੀ ਸ਼ਖਸੀਅਤ ਮੰਨਿਆ ਜਾਂਦਾ ਸੀ। ਉਹ ਰਾਮੋਜੀ ਫ਼ਿਲਮ ਸਿਟੀ ਅਤੇ ਈਟੀਵੀ ਨੈੱਟਵਰਕ ਦੇ ਮਾਲਕ ਵੀ ਸਨ। ਸਾਲ 2016 'ਚ ਉਨ੍ਹਾਂ ਨੂੰ 'ਪਦਮ ਵਿਭੂਸ਼ਣ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਰਾਮੋਜੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਸੋਗ ਜਤਾਉਂਦੇ ਹੋਏ ਕਿਹਾ, ''ਉਹ ਰਾਮੋਜੀ ਰਾਓ ਦੇ ਦਿਹਾਂਤ 'ਤੇ ਦੁਖੀ ਹਨ। ਤੇਲਗੂ ਮੀਡੀਆ ਅਤੇ ਪੱਤਰਕਾਰੀ 'ਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਓਮ ਸ਼ਾਂਤੀ...।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ 'ਚ ਆਏ ਰਾਕੇਸ਼ ਟਿਕੈਤ, ਆਖੀ ਇਹ ਵੱਡੀ ਗੱਲ
NEXT STORY