ਮੁੰਬਈ, (ਭਾਸ਼ਾ)- ਮੱਧ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਸ਼ਿਵ ਸੈਨਾ ਸੰਸਥਾਪਕ ਬਾਲ ਠਾਕਰੇ ਦੀ ਪਤਨੀ ਸਵਰਗੀ ਮੀਨਾਤਾਈ ਠਾਕਰੇ ਦੇ ਬੁੱਤ ਨੂੰ ਅਣਪਛਾਤੇ ਲੋਕਾਂ ਨੇ ਬੁੱਧਵਾਰ ਨੂੰ ਨੁਕਸਾਨ ਪਹੁੰਚਾਇਆ। ਘਟਨਾ ਨੂੰ ਲੈ ਕੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਵਰਕਰਾਂ ਵਿਚ ਰੋਸ ਦਰਮਿਆਨ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਇਕ ਰਾਹਗੀਰ ਨੇ ਸਵੇਰੇ ਲੱਗਭਗ 6.30 ਵਜੇ ਦੇਖਿਆ ਕਿ ਬੁੱਤ ਤੇ ਉਸਦੇ ਆਲੇ-ਦੁਆਲੇ ਦੇ ਪਲੇਟਫਾਰਮ ’ਤੇ ਲਾਲ ਰੰਗ ਸੁੱਟਿਆ ਗਿਆ ਸੀ। ਇਸ ਘਟਨਾ ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਉਬਾਠਾ) ਅਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਨਸੇ ਦੇ ਵਰਕਰਾਂ ਨੂੰ ਇਕਜੁੱਟ ਕਰ ਦਿੱਤਾ। ਵਰਕਰਾਂ ਵਿਚ ਭਾਰੀ ਗੁੱਸੇ ਵਿਚਾਲੇ ਊਧਵ ਅਤੇ ਰਾਜ ਨੇ ਘਟਨਾ ਸਥਾਨ ਦਾ ਅਲੱਗ-ਅਲੱਗ ਦੌਰਾ ਕੀਤਾ। ਇਸ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਅਤੇ ਮਾਲੀਆ ਰਾਜ ਮੰਤਰੀ ਯੋਗੇਸ਼ ਕਦਮ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਗੌਰਾਂਗਲਾਲ ਦਾਸ ਹੋਣਗੇ ਦੱਖਣੀ ਕੋਰੀਆ ’ਚ ਭਾਰਤ ਦੇ ਨਵੇਂ ਰਾਜਦੂਤ
NEXT STORY