ਫਰੀਦਾਬਾਦ — ਫਰੀਦਾਬਾਦ ਦੀ ਮੇਘਾ ਜੈਨ ਪਹਿਲੀ ਇਸ ਤਰ੍ਹਾਂ ਦੀ ਭਾਰਤੀ ਮਹਿਲਾ ਨਾਗਰਿਕ ਬਣੀ ਹੈ ਜਿਨ੍ਹਾਂ ਨੇ ਰਸੀਆ 'ਚ ਲੜਾਕੂ ਜਹਾਜ ਮਿਗ-29 ਨੂੰ 18400 ਹਜ਼ਾਰ ਮੀਟਰ ਦੀ ਉਚਾਈ 'ਤੋਂ 1850 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਇਆ ਹੈ। ਖਤਰਿਆਂ ਨਾਲ ਖੇਡਣ ਦਾ ਸ਼ੌਕ ਰੱਖਣ ਵਾਲੀ ਸਿਰਫ 29 ਸਾਲ ਦੀ ਮੇਘਾ ਜੈਨ ਦਾ ਇਹ ਕਾਰਨਾਮਾ ਪਿਛਲੇ ਦਿਨੀਂ ਜਾਰੀ ਲਿਮਕਾ ਬੁੱਕ ਆਫ ਰਿਕਾਰਡਸ-2018 'ਚ ਦਰਜ ਹੋ ਗਿਆ ਹੈ। ਇਹ ਰਿਕਾਰਡ ਉਸ ਸਮੇਂ ਬਣਿਆ ਜਦੋਂ ਮੇਘਾ ਜੈਨ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹੋਣ ਦੇ ਨਾਤੇ ਆਪਣੇ ਕਿਸੇ ਕੰਮ ਦੇ ਸਿਲਸਿਲੇ 'ਚ ਰਸਿਆ ਗਈ ਅਤੇ ਇਕ ਸਕੀਮ ਦੇ ਤਹਿਤ ਉਨ੍ਹਾਂ ਨੂੰ ਸਿਵਿਲਿਅਨ ਲੜਾਕੂ ਜਹਾਜ ਮਿਗ-29 ਨੂੰ ਉਡਾਉਣ ਦਾ ਮੌਕਾ ਮਿਲਿਆ। ਇਸ ਤਰ੍ਹਾਂ ਦਾ ਖਤਰਾ ਇਸ ਤੋਂ ਪਹਿਲਾਂ ਉਹ ਅਮਰੀਕਾ ਵਿਚ 15 ਹਜ਼ਾਰ ਫੁੱਟ 'ਤੇ ਸਕਾਈ ਡਾਇਵਿੰਗ ਕਰਕੇ ਲੈ ਚੁੱਕੀ ਹੈ।

ਪੱਤਰਕਾਰ ਬਣਨ ਦਾ ਸੀ ਸ਼ੌਕ ਪਰ ਬਣੀ ਸੀ.ਏ.
ਮੇਘਾ ਦਾ ਜਨਮ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਕੋਸੀਕਲਾਂ ਖੇਤਰ ਵਿਚ ਹੋਇਆ। ਉਹ ਦਿੱਲੀ ਵਿਚ ਰਹੀ ਅਤੇ ਉਥੇ ਹੀ ਉਨ੍ਹਾਂ ਦੀ ਪੜ੍ਹਾਈ ਲਿਖਾਈ ਵੀ ਹੋਈ। ਇਸ ਤੋਂ ਬਾਅਦ ਫਰੀਦਾਬਾਦ ਵਿਚ ਉਨ੍ਹਾਂ ਦਾ ਵਿਆਹ ਹੋ ਗਿਆ। ਪੇਸ਼ੇ 'ਤੋਂ ਸੀ.ਏ. ਮੇਘਾ ਜੈਨ ਦਾ ਸਪਨਾ ਤਾਂ ਖੋਜੀ ਪੱਤਰਕਾਰ ਬਣਨ ਦਾ ਸੀ ਪਰ ਕਿਸਮਤ ਨੇ ਸੀ.ਏ. ਬਣਾ ਦਿੱਤਾ। ਮੇਘਾ ਜੈਨ ਨੂੰ ਸਕੂਲੀ ਸਮੇਂ ਤੋਂ ਹੀ ਦਲੇਰਾਨਾ ਖੇਡਾਂ ਅਤੇ ਹਿੰਮਤੀ(ਸਾਹਸੀ) ਗਤੀਵਿਧੀਆਂ 'ਚ ਹਿੱਸਾ ਲੈਣ ਦਾ ਬਹੁਤ ਸ਼ੌਕ ਸੀ ਪਰ ਕਦੇ ਉਸਨੇ ਸਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਕਦੀ ਲੜਾਕੂ ਜਹਾਜ ਮਿਗ-29 'ਚ ਬੈਠ ਉਸਨੂੰ ਉਡਾਂਉਂਦੀ ਹੋਈ ਦੂਰ ਅਸਮਾਨਾਂ ਵਿਚ ਲੈ ਜਾਵੇਗੀ।

ਲਿਮਕਾ ਬੁੱਕ ਆਫ ਰਿਕਾਰਡਸ-2018 'ਚ ਦਰਜ ਹੋਇਆ ਨਾਮ
ਆਪਣੇ ਕਰੀਅਰ ਦੇ ਸਬੰਧ ਵਿਚ ਮੇਘਾ ਜੈਨ ਰੂਸ ਗਈ, ਤਾਂ ਉਸਨੂੰ ਲੜਾਕੂ ਜਹਾਜ ਮਿਗ-29 ਨੂੰ 18400 ਹਜ਼ਾਰ ਮੀਟਰ ਦੀ ਉਚਾਈ 'ਤੇ 1850 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਨ ਦਾ ਮੌਕਾ ਮਿਲਿਆ। ਇਨ੍ਹਾਂ ਪਲਾਂ ਨੇ ਉਨ੍ਹਾਂ ਦਾ ਨਾਮ ਪਿਛਲੇ ਦਿਨੀਂ ਜਾਰੀ ਲਿਮਕਾ ਬੁੱਕ ਆਫ ਰਿਕਾਰਡਸ-2018 'ਚ ਦਰਜ ਕਰਵਾ ਦਿੱਤਾ। ਇਕ ਵੱਡੀ ਪ੍ਰਾਪਤੀ ਮੇਘਾ ਜੈਨ ਦੇ ਨਾਮ ਦਰਜ ਹੋ ਗਈ।

ਮੇਘਾ ਨੂੰ ਸਾਹਸੀ ਖੇਡਾਂ ਦਾ ਸ਼ੌਕ
ਖਤਰਿਆਂ ਨਾਲ ਖੇਡਣ ਦਾ ਸ਼ੌਕ ਰੱਖਣ ਵਾਲੀ ਸਿਰਫ 29 ਸਾਲ ਦੀ ਮੇਘਾ ਜੈਨ ਅਨੁਸਾਰ ਉਨ੍ਹਾਂ ਨੂੰ ਖਤਰਨਾਕ ਖੇਡਾਂ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਰਿਹਾ ਹੈ। ਆਪਣੀ ਕੰਪਨੀ ਦੀਆਂ ਗਤੀਵਿਧੀਆਂ ਦੇ ਤਹਿਤ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਬੀਤੇ ਸਾਲ 2017 'ਚ ਰੂਸ ਜਾਣ ਦਾ ਮੌਕਾ ਮਿਲਿਆ, ਉਥੇ ਘੁੰਮਦੇ-ਘੁੰਮਦੇ ਏਅਰਬੇਸ 'ਤੇ ਗਈ। ਫਾਈਟਰ ਮਿਗ-29 ਨੂੰ ਦੇਖ ਕੇ ਉਨ੍ਹਾਂ ਨੇ ਵੈਸੇ ਹੀ ਅਧਿਕਾਰੀਆਂ ਨੂੰ ਮਜ਼ਾਕ ਵਿਚ ਕਹਿ ਦਿੱਤਾ ਕਿ ਉਹ ਜਹਾਜ਼ ਵਿਚ ਬੈਠ ਸਕਦੀ ਹੈ। ਇਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਕਿਹਾ ਕਿ ਨਾ ਸਿਰਫ ਬੈਠ ਸਕਦੀ ਹੈ ਸਗੋਂ ਚਾਹੁਣ ਤਾਂ ਉਡਾ ਵੀ ਸਕਦੀ ਹੈ। ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ ਕਿ ਜਹਾਜ਼ ਉਡਾਉਣ ਦੀ ਗੱਲ ਹੋ ਰਹੀ ਹੈ। ਏਅਰਬੇਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਵਲੀਅਨ ਸਕੀਮ ਦੇ ਤਹਿਤ ਜਹਾਜ਼ ਉਡਾਇਆ ਜਾ ਸਕਦਾ ਹੈ। ਇਸਦੇ ਬਾਅਦ ਏਅਰਬੇਸ ਵਲੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ, ਜਿਸ ਵਿਚ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ 'ਚ ਮੇਘਾ ਫਿਟ ਸਾਬਤ ਹੋਈ।
ਜਹਾਜ ਵਿਚ ਬੈਠ ਸਕਦੇ ਹਨ 2 ਪਾਇਲਟ
ਲੜਾਕੂ ਜਹਾਜ਼ ਦੇ ਬਾਰੇ 'ਚ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਹਾਜ਼ ਵਿਚ 2 ਪਾਇਲਟ ਹੀ ਬੈਠ ਸਕਦੇ ਹਨ, ਜਿਨ੍ਹਾਂ ਦਾ ਕੰਟਰੋਲ ਮੁੱਖ ਪਾਇਲਟ ਦੇ ਹੱਥ ਵਿਚ ਹੁੰਦਾ ਹੈ। ਦੂਸਰੇ ਕੈਬਿਨ ਵਿਚ ਕੋ-ਪਾਇਲਟ ਹੁੰਦਾ ਹੈ, ਜਿਸਦੀ ਜਗ੍ਹਾਂ 'ਤੇ ਉਹ ਖੁਦ ਬੈਠੀ ਸੀ। ਜਹਾਜ਼ ਨੂੰ ਟੇਕ-ਆਫ ਕਰਕੇ ਅਸਮਾਨ ਦੇ ਚੌਥੇ ਪੱਧਰ 'ਤੇ ਲੈ ਗਏ। ਉਸ ਸਮੇਂ ਜਹਾਜ਼ 18400 ਮੀਟਰ ਦੀ ਉਚਾਈ 'ਤੇ ਸੀ, ਲਗਭਗ 6 ਲੱਖ ਫੁੱਟ 'ਤੇ, ਜਿਸਦੀ ਗਤੀ 1850 ਕਿਲੋਮੀਟਰ ਪ੍ਰਤੀ ਘੰਟਾ ਸੀ। ਕਰੀਬ ਇਕ ਘੰਟੇ ਦਾ ਸਫਰ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਵੀ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਸ ਵਿਚ ਦਰਜ ਹੋ ਗਿਆ।
ਔਰਤ ਸਿਰਫ ਚੁੱਲ੍ਹੇ-ਚੌਕੇ ਤੱਕ ਹੀ ਸੀਮਤ ਨਹੀਂ - ਮੇਘਾ
ਮੇਘਾ ਜੈਨ ਨੇ ਦੱਸਿਆ ਕਿ ਇਸ ਖਤਰਨਾਕ ਸਫਰ ਬਾਰੇ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੁਝ ਨਹੀਂ ਦੱਸਿਆ, ਜੇਕਰ ਦੱਸਦੀ ਤਾਂ ਉਹ ਇਹ ਸਭ ਕੁਝ ਉਹ ਨਹੀਂ ਕਰ ਸਕਦੀ ਸੀ ਅਤੇ ਨਾ ਹੀ ਪਰਿਵਾਰ ਵਾਲੇ ਇਹ ਸਭ ਕੁਝ ਕਰਨ ਦੀ ਇਜ਼ਾਜ਼ਤ ਦਿੰਦੇ। ਇਹ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਅੱਜ ਦੀ ਔਰਤ ਸਿਰਫ ਚੁੱਲ੍ਹੇ ਚੌਕੇ ਤੱਕ ਹੀ ਸੀਮਤ ਨਹੀਂ ਹੈ। ਮਹਿਲਾ ਜਾਂ ਔਰਤ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਨਾਲ ਉਹ ਸਭ ਕੁਝ ਕਰ ਸਕਦੀ ਹੈ ਜੋ ਕਿ ਉਹ ਕਰਨਾ ਚਾਹੁੰਦੀ ਹੈ। ਔਰਤ ਆਪਣੇ ਅੰਦਰ ਦੀ ਆਵਾਜ਼ ਸੁਣੇ ਅਤੇ ਉਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇ। ਜੇਕਰ ਕੁਝ ਨਹੀਂ ਕਰੋਗੇ, ਨਹੀਂ ਸੋਚੋਗੇ, ਤਾਂ ਇਥੇ ਹੀ ਰਹਿ ਜਾਵੋਗੇ।

ਨੂੰਹ ਦੀ ਪ੍ਰਾਪਤੀ 'ਤੇ ਸਹੁਰਾ ਪਰਿਵਾਰ 'ਚ ਹੈ ਖੁਸ਼ੀ ਦਾ ਮਾਹੌਲ
ਮੇਘਾ ਜੈਨ ਦੀ ਸੱਸ ਸੁਸ਼ੀਲਾ ਜੈਨ ਅਨੁਸਾਰ ਉਨ੍ਹਾਂ ਨੂੰ ਬਿਲਕੁੱਲ ਵੀ ਨਹੀਂ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਇੰਨਾ ਵੱਡਾ ਖਤਰਾ ਲੈ ਰਹੀ ਹੈ। ਉਨ੍ਹਾਂ ਨੂੰ ਇਸ ਬਾਰੇ ਵਿਚ ਉਸਦੇ ਘਰ ਵਾਪਸ ਆਉਣ ਤੋਂ ਬਾਅਦ ਹੀ ਪਤਾ ਲੱਗਾ ਤਾਂ ਸਾਰੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ ਕਿ ਸੋਚ ਕੇ ਵੀ ਡਰ ਲੱਗਦਾ ਹੈ ਕਿ ਜੇਕਰ ਕੁਝ ਹੋ ਜਾਂਦਾ ਤਾਂ ਕੀ ਹੁੰਦਾ, ਪਰ ਹੁਣ ਖੁਸ਼ੀ ਹੈ ਕਿ ਨੂੰਹ ਨੇ ਇੰਨ੍ਹੀ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਮੇਘਾ ਜੈਨ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਦਫਤਰ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੈ। ਮੇਘਾ ਜੈਨ ਉਨ੍ਹਾਂ ਦੇ ਘਰ ਦੀ ਨੂੰਹ ਹੀ ਨਹੀਂ ਧੀ ਵੀ ਹੈ।
ਕੁਮਾਰ ਵਿਸ਼ਵਾਸ ਨੇ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ
NEXT STORY