ਸ਼੍ਰੀਨਗਰ— ਅਨੰਤਨਾਗ 'ਚ ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਖਬਰ ਸੋਮਵਾਰ ਦੀ ਸ਼ਾਮ ਜਿਵੇਂ ਹੀ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੱਕ ਪੁੱਜੀ, ਉਹ ਤੁਰੰਤ ਹਾਦਸੇ ਵਾਲੀ ਜਗ੍ਹਾ ਲਈ ਨਿਕਲ ਪਈ। ਉਸ ਸਮੇਂ ਮੁੱਖ ਮੰਤਰੀ ਜੰਮੂ 'ਚ ਸੀ ਅਤੇ ਆਪਣੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਅਨੰਤਨਾਗ ਦਾ ਰੁਖ ਕਰ ਲਿਆ। ਦੁੱਖ ਦੀ ਘੜੀ 'ਚ ਪੀੜਤ ਯਾਤਰੀਆਂ ਨਾਲ ਖੜ੍ਹੇ ਹੋਣ ਲਈ ਉਨ੍ਹਾਂ ਨੇ ਸਕਿਓਰਿਟੀ ਪ੍ਰੋਟੋਕਾਲ ਤੋੜ ਦਿੱਤਾ। ਹਮਲੇ ਦੇ ਇਕ ਘੰਟੇ ਦੇ ਅੰਦਰ ਮਹਿਬੂਬਾ 50 ਕਿਲੋਮੀਟਰ ਦਾ ਸਫ਼ਰ ਕਰ ਚੁਕੀ ਸੀ। ਮੌਕੇ 'ਤੇ ਪੁੱਜਣ ਤੋਂ ਬਾਅਦ ਮੁੱਖ ਮੰਤਰੀ ਨੇ ਘਟਨਾ 'ਚ ਮਾਰੇ ਗਏ ਅਤੇ ਜ਼ਖਮੀ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਹਮਦਰਦੀ ਦਿੱਤੀ ਅਤੇ ਪੁਲਸ ਲਾਈਨ 'ਚ ਪੀੜਤਾ ਨਾਲ ਰਾਤ ਬਿਤਾਈ। ਮਹਿਬੂਬਾ ਨੇ ਕਿਹਾ,''ਅਸੀਂ ਸਪੱਸ਼ਟ ਰੂਪ ਨਾਲ ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਨਿੰਦਾ ਕਰਦੇ ਹਾਂ। ਇਹ ਸਾਡੇ ਭਾਈਚਾਰੇ 'ਤੇ ਹਮਲਾ ਹੈ। ਕੀ ਸਾਲਾਂ ਬਾਅਦ ਕਸ਼ਮੀਰ 'ਚ ਹਰ ਕੋਈ ਕਿਸੇ ਮੁੱਦੇ 'ਤੇ ਇਕੱਠਾ ਹੈ।''
ਮਹਿਬੂਬਾ ਨੇ ਮਹਾਰਾਸ਼ਟਰ ਦੇ ਜ਼ਖਮੀ ਸ਼ਰਧਾਲੂ 53 ਸਾਲਾ ਪ੍ਰਕਾਸ਼ ਵਿਜੋਰੀ ਨਾਲ ਗੱਲਬਾਤ ਕੀਤੀ। ਬਾਅਦ 'ਚ ਪ੍ਰਕਾਸ਼ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ,''ਮੁੱਖ ਮੰਤਰੀ ਮਹਿਬੂਬਾ ਬਹੁਤ ਦਰਦ 'ਚ ਸੀ। ਉਹ ਸਾਨੂੰ ਦੇਖਣ ਲਈ ਅਨੰਤਨਾਗ ਦੇ ਜ਼ਿਲਾ ਹਸਪਤਾਲ ਆਈ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਦੁਖੀ ਹੈ ਕਿ ਉਨ੍ਹਾਂ ਦੇ ਮਹਿਮਾਨਾਂ ਨਾਲ ਅਜਿਹਾ ਕੀਤਾ ਗਿਆ। ਉਨ੍ਹਾਂ ਨੇ ਹਰ ਮਦਦ ਦਾ ਭਰੋਸਾ ਦਿੱਤਾ ਅਤੇ ਮੈਡੀਕਲ ਸਟਾਫ ਤੋਂ ਸ਼ਰਧਾਲੂਆਂ ਦਾ ਪੂਰਾ ਧਿਆਨ ਰੱਖਣ ਲਈ ਕਿਹਾ। ਆਪਣੀ ਬਹਾਦਰੀ ਨਾਲ 50 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਬੱਸ ਦੇ ਡਰਾਈਵਰ ਸਲੀਮ ਸ਼ੇਖ ਨੇ ਦੱਸਿਆ,''ਮੁੱਖ ਮੰਤਰੀ ਦੀ ਤੁਰੰਤ ਪ੍ਰਤੀਕਿਰਿਆ ਨੇ ਹਮਲੇ ਤੋਂ ਡਰੇ ਹੋਏ ਲੋਕਾਂ 'ਚ ਵਿਸ਼ਵਾਸ ਜਗਾਇਆ। ਮੈਂ ਬੱਸ ਪਾਰਕ ਕੀਤੀ, ਇਸ ਤੋਂ ਕੁਝ ਦੇਰ ਬਾਅਦ ਹੀ ਮੁੱਖ ਮੰਤਰੀ ਮੌਕੇ 'ਤੇ ਪੁੱਜ ਗਈ। ਬੱਸ 'ਚ ਕਈ ਮ੍ਰਿਤ ਅਤੇ ਜ਼ਖਮੀ ਯਾਤਰੀ ਸਨ, ਉਹ ਸਾਰਿਆਂ ਨੂੰ ਦੇਖਣ ਆਈ।''
ਉਤਰਾਖੰਡ ਵਿੱਚ ਬਿਨਾਂ ਇੰਜਨ ਦੇ 30 ਕਿਲੋਮੀਟਰ ਦੌੜੇ ਮਾਲਗੱਡੀ ਦੇ ਡੱਬੇ
NEXT STORY