ਜੰਮੂ- ਪੰਜਾਬ 'ਚ ਨਸ਼ਿਆਂ ਵਿਰੁੱਧ ਯੁੱਧ ਜਾਰੀ ਹੈ। ਆਏ ਦਿਨ ਤਸਕਰਾਂ 'ਤੇ ਬੁਲਡੋਜ਼ਰ ਐਕਸ਼ਨ ਲਿਆ ਜਾ ਰਿਹਾ ਹੈ ਪਰ ਇਸ ਵਿਚ ਹੁਣ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ (ਆਪ) ਵਿਧਾਇਕ ਮਹਿਰਾਜ ਮਲਿਕ ਦੇ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਅੰਦਰ ਵੱਡਾ ਬਿਆਨ ਦਿੱਤਾ ਹੈ। ਮਹਿਰਾਜ ਮਲਿਕ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ ਤੋਂ ਚਿੱਟਾ ਆ ਜੰਮੂ ਕਸ਼ਮੀਰ ਆ ਰਿਹਾ ਹੈ। ਹੁਣ ਇਹ ਨਾ ਕਹਿਣਾ ਕਿ ਮੈਂ ਝੂਠ ਬੋਲ ਰਿਹਾ ਹਾਂ।
ਮਹਿਰਾਜ ਨੇ ਕਿਹਾ ਕਿ ਪੰਜਾਬ ਦੇ ਠੇਕੇਦਾਰ ਇੱਥੇ ਆ ਰਹੇ ਹਨ, ਇੱਥੇ ਰੇਤ, ਬਜ਼ਰੀ, ਪੱਥਰ ਸਪਲਾਈ ਕਰ ਰਹੇ ਹਨ ਅਤੇ ਪੰਜਾਬ ਤੋਂ ਚਿੱਟਾ ਜੰਮੂ ਕਸ਼ਮੀਰ ਅੰਦਰ ਸਪਲਾਈ ਹੋ ਰਿਹਾ ਹੈ। ਮਲਿਕ ਨੇ ਕਿਹਾ ਕਿ ਪਤਾ ਹੀ ਨਹੀਂ ਹੈ ਕਿ ਚਿੱਟਾ ਕੀ ਹੈ, ਸੁਣਨ 'ਚ ਆਇਆ ਹੈ ਕਿ ਪੰਜਾਬ ਤੋਂ ਚੱਲਦਾ ਹੈ। ਦੱਸਣਯੋਗ ਹੈ ਕਿ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਮਹਿਰਾਜ ਮਲਿਕ ਜੰਮੂ ਵਿਧਾਨ ਸਭਾ ਅੰਦਰ ਕਹਿ ਰਹੇ ਹਨ ਕਿ ਪੰਜਾਬ ਤੋਂ ਚਿੱਟਾ ਆ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਖਦੇ ਹੀ ਦੇਖਦੇ 100 ਸਾਲਾਂ ’ਚ ਕਿੰਨਾ ਵੱਡਾ ਸੰਗਠਨ ਬਣ ਗਿਆ ਰਾਸ਼ਟਰੀ ਸਵੈਮ ਸੇਵਕ ਸੰਘ
NEXT STORY