ਵਾਰਾਣਸੀ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ‘ਸਵੱਛ ਭਾਰਤ ਅਭਿਆਨ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਇਸ ਦਾ ਮੰਦਰਾਂ ’ਤੇ ਵੀ ਬਹੁਤ ਅਸਰ ਪਿਆ ਹੈ। ਸਵੱਛਤਾ ਮੰਦਰ ਪ੍ਰਬੰਧਨ ਦਾ ਬਹੁਤ ਅਹਿਮ ਪੱਖ ਹੈ ਕਿਉਂਕਿ ਮੰਦਰ ਸ਼ੁੱਧਤਾ ਦੇ ਪ੍ਰਤੀਕ ਹਨ। ਮੋਹਨ ਭਾਗਵਤ ਨੇ ਇੱਥੇ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿੱਚ 3 ਰੋਜ਼ਾ ਅੰਤਰਰਾਸ਼ਟਰੀ ਮੰਦਰ ਸੰਮੇਲਨ ਅਤੇ ਐਕਸਪੋ-2023 ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸਮਾਜ ਨੂੰ ਜੋੜਨ ਦਾ ਸੰਦੇਸ਼ ਮੰਦਰਾਂ ਰਾਹੀਂ ਹੀ ਜਾਵੇਗਾ। ਉਨ੍ਹਾਂ ਕਾਸ਼ੀ ਵਿਸ਼ਵਨਾਥ ਮੰਦਰ ’ਚ ਪੂਜਾ ਅਰਚਨਾ ਵੀ ਕੀਤੀ।
ਪ੍ਰੋਗਰਾਮ ਦੇ ਆਯੋਜਕ ਗਿਰੀਸ਼ ਕੁਲਕਰਨੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 32 ਦੇਸ਼ਾਂ ਅਤੇ ਭਾਰਤ ਦੇ 350 ਮੰਦਰਾਂ ਦੇ ਮੁੱਖ ਕਾਰਜਕਾਰੀ (ਸੀ. ਈ. ਓ.) ਅਤੇ ਪ੍ਰਬੰਧਕ ਮੁਖੀ ਹਿੱਸਾ ਲੈਣਗੇ। 22 ਤੋਂ 24 ਜੁਲਾਈ ਤਕ ਚੱਲਣ ਵਾਲੀ ਕਾਨਫਰੰਸ ਵਿੱਚ ਕੁੱਲ 16 ਸੈਸ਼ਨ ਹੋਣਗੇ। ਇਨ੍ਹਾਂ ਵਿੱਚ ਸੁਰੱਖਿਆ, ਆਫ਼ਤ ਪ੍ਰਬੰਧਨ, ਸੁਰੱਖਿਆ, ਫੰਡ ਪ੍ਰਬੰਧਨ, ਨਿਗਰਾਨੀ, ਮੈਡੀਕਲ ਪਹਿਲਕਦਮੀ ਅਤੇ ਲੰਗਰ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੱਤੇ ਜਾਣਗੇ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਸਾਨੂੰ ਮੰਦਰਾਂ ਦੀ ਸੇਵਾ ਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ਹੈ, ਜਿਸ ਲਈ ਮੰਦਰਾਂ ਦੇ ਵਾਤਾਵਰਣ ਬਾਰੇ ਸਿੱਖਿਆ ਅਤੇ ਜਾਗਰੂਕਤਾ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰਨਾਥ ਯਾਤਰਾ ਲਈ 3,000 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ
NEXT STORY