ਸਪੋਰਟਸ ਡੈਸਕ- ਫੁੱਟਬਾਲ ਦੇ ਸਭ ਤੋਂ ਮਹਾਨ ਖਿਡਾਰੀਆਂ 'ਚ ਸ਼ੁਮਾਰ ਅਰਜਨਟੀਨਾ ਦੇ ਲਿਓਨਲ ਮੈਸੀ ਇਸ ਸਮੇਂ ਭਾਰਤ ਦੌਰੇ 'ਤੇ ਆਏ ਹੋਏ ਹਨ। ਸਾਲ 2011 ਤੋਂ ਬਾਅਦ ਇਹ ਮੈਸੀ ਦਾ ਪਹਿਲਾ ਭਾਰਤ ਦੌਰਾ ਹੈ ਤੇ ਉਹ ਸ਼ਨੀਵਾਰ ਤੜਕੇ 'GOAT ਟੂਰ 2025' ਲਈ ਕੋਲਕਾਤਾ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਜ਼ਾਰਾਂ ਪ੍ਰਸ਼ੰਸਕ ਅਰਜਨਟੀਨਾ ਦੇ ਇਸ ਦਿੱਗਜ ਦੀ ਇੱਕ ਝਲਕ ਪਾਉਣ ਲਈ ਇਕੱਠੇ ਹੋਏ ਹਨ।
ਮੈਸੀ ਕੋਲਕਾਤਾ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਹਨ, ਜਿਸ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਸਾਲਟ ਲੇਕ ਸਟੇਡੀਅਮ ਦੇ ਬਾਹਰ ਵੀ ਇਕੱਠੇ ਹੋਏ ਹਨ, ਜਿੱਥੇ ਮੈਸੀ ਦਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਾਬਕਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਮਿਲਣ ਦਾ ਪ੍ਰੋਗਰਾਮ ਹੈ।
ਆਪਣੇ ਫੇਵਰੇਟ ਖਿਡਾਰੀ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਦੀਵਾਨਗੀ ਇਸ ਹੱਦ ਤੱਕ ਹੈ ਕਿ ਸਾਲਟ ਲੇਕ ਸਟੇਡੀਅਮ ਦੇ ਬਾਹਰ ਇਕੱਠੇ ਹੋਏ ਇੱਕ ਨਵੇਂ ਵਿਆਹੇ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਮੈਸੀ ਨੂੰ ਦੇਖਣ ਲਈ ਆਪਣਾ ਹਨੀਮੂਨ ਦਾ ਪ੍ਰੋਗਰਾਮ ਤੱਕ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਲ 2010 ਤੋਂ ਮੈਸੀ ਨੂੰ ਫਾਲੋ ਕਰ ਰਹੇ ਹਨ ਤੇ ਇਹ ਮੌਕਾ ਸਾਡੇ ਲਈ ਬਹੁਤ ਖ਼ਾਸ ਹੈ। ਇੱਕ ਹੋਰ ਪ੍ਰਸ਼ੰਸਕ, ਜੋ ਨੇਪਾਲ ਤੋਂ ਆਇਆ ਸੀ, ਨੇ ਇਸ ਮੌਕੇ ਨੂੰ ਆਪਣੇ ਬਚਪਨ ਦਾ ਸੁਪਨਾ ਅਤੇ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਦੱਸਿਆ।
ਪੱਛਮੀ ਬੰਗਾਲ 'ਚ ਰੂਹ ਕੰਬਾਊ ਹਾਦਸਾ: ਡੂੰਘੀ ਖੱਡ 'ਚ ਡਿੱਗੀ ਕਾਰ, ਦੋ ਲੋਕਾਂ ਦੀ ਮੌਤ, ਅੱਠ ਜ਼ਖਮੀ
NEXT STORY