ਚੰਡੀਗੜ੍ਹ- ਹਰਿਆਣਾ 'ਚ ਮੰਗਲਵਾਰ ਸਵੇਰੇ ਤੋਂ ਮੌਸਮ ਇਕ ਵਾਰ ਫਿਰ ਬਦਲ ਗਿਆ। ਹਿਸਾਰ, ਗੁਰੂਗ੍ਰਾਮ, ਨਾਰਨੌਲ ਅਤੇ ਭਿਵਾਨੀ ਸਮੇਤ ਕਈ ਖੇਤਰਾਂ 'ਚ ਹਲਕੀ ਤੋਂ ਮੱਧਮ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅੱਜ ਪ੍ਰਦੇਸ਼ ਦੇ 17 ਜ਼ਿਲ੍ਹਿਆਂ 'ਚ ਮੀਂਹ, ਤੇਜ਼ ਹਨ੍ਹੇਰੀ ਅਤੇ ਗੜ੍ਹੇਮਾਰੀ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਸਿਰਸਾ, ਹਿਸਾਰ, ਫਤਿਹਾਬਾਦ, ਭਿਵਾਨੀ, ਚਰਖੀ ਦਾਦਰੀ, ਮਹੇਂਦਰਗੜ੍ਹ, ਨਾਰਨੌਲ, ਰੇਵਾੜੀ, ਨੂੰਹ, ਪਲਵਲ, ਗੁਰੂਗ੍ਰਾਮ, ਫਰੀਦਾਬਾਦ, ਝੱਜਰ, ਰੋਹਤਕ, ਸੋਨੀਪਤ, ਪਾਨੀਪਤ ਅਤੇ ਕੈਥਲ 'ਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ,
ਬਿਜਲੀ ਡਿੱਗਣ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਹੋਰ ਜ਼ਿਲ੍ਹਿਆਂ ' ਵੀ ਹਲਕੀ ਬਾਰਿਸ਼ ਦੀ ਉਮੀਦ ਹੈ।
ਮੌਸਮ ਵਿਭਾਗ ਨੇ 8 ਅਪ੍ਰੈਲ ਨੂੰ ਵੀ ਮੌਸਮ ਖ਼ਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ। ਅਚਾਨਕ ਹੋਈ ਇਸ ਤਬਦੀਲੀ ਦਾ ਅਸਰ ਖੇਤੀ 'ਤੇ ਪੈਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ, ਕਣਕ ਦੀ ਕਟਾਈ ਤੋਂ ਬਾਅਦ ਖੇਤਾਂ 'ਚ ਪਈ ਫਸਲ, ਸਬਜ਼ੀਆਂ ਅਤੇ ਬਾਗਬਾਨੀ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮਬਨ 'ਚ ਢਿੱਗਾਂ ਡਿੱਗਣ ਕਾਰਨ ਬੰਦ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਆਵਾਜਾਈ ਮੁੜ ਸ਼ੁਰੂ
NEXT STORY