ਮੁੰਬਈ - ਮੁੰਬਈ ਦੇ ਕੁਰਲਾ ਪੂਰਬੀ ਖੇਤਰ 'ਚ ਸ਼ੁੱਕਰਵਾਰ ਸਵੇਰੇ ਘਰਾਂ 'ਤੇ ਕਰੇਨ ਡਿੱਗਣ ਨਾਲ ਅੱਠ ਲੋਕ ਜ਼ਖਮੀ ਹੋ ਗਏ। ਇਕ ਨਗਰ ਨਿਗਮ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੇਦਖ਼ਲੀ ਮੁਹਿੰਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅਧਿਕਾਰੀ ਦੇ ਅਨੁਸਾਰ, ਇਹ ਘਟਨਾ ਸਵੇਰੇ 3 ਵਜੇ ਦੇ ਕਰੀਬ ਇੰਦਰਾ ਨਗਰ 'ਚ ਗਲੈਕਸੀ ਅਪਾਰਟਮੈਂਟਸ ਦੇ ਪਿੱਛੇ ਸਥਿਤ MHADA (ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ) ਦੀ ਇਮਾਰਤ, ਬੁੰਟਾਰਾ ਭਵਨ ਵਿਖੇ ਵਾਪਰੀ। ਇਸ ਹਾਦਸੇ ਨੇ ਇਲਾਕੇ 'ਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ।
ਇਸ ਦੌਰਾਨ ਬ੍ਰਿਹਨਮੁੰਬਈ ਨਗਰ ਨਿਗਮ (BMC) ਦੇ L ਵਾਰਡ ਦੇ ਕਰਮਚਾਰੀਆਂ ਨੇ ਕਿਹਾ ਕਿ ਹਾਊਸਿੰਗ ਬਾਡੀ MHADA ਉੱਥੇ "ਬੇਦਖਲੀ ਅਤੇ ਢਾਹੁਣ ਦੀ ਮੁਹਿੰਮ" ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ 'ਚ ਇਕ ਕਰੇਨ ਦੀ ਵਰਤੋਂ ਕੀਤੀ ਜਾਣੀ ਸੀ, ਪਰ ਇਹ ਅਚਾਨਕ ਪਲਟ ਗਈ ਅਤੇ ਨੇੜਲੇ ਘਰਾਂ 'ਤੇ ਡਿੱਗ ਗਈ, ਜਿਸ ਕਾਰਨ ਅੱਠ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖਮੀਆਂ 'ਚੋਂ ਛੇ ਨੂੰ ਨਗਰ ਨਿਗਮ ਦੁਆਰਾ ਚਲਾਏ ਜਾ ਰਹੇ ਸਿਓਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਦੋ ਹੋਰਾਂ ਨੂੰ ਕੁਰਲਾ ਦੇ ਭਾਭਾ ਹਸਪਤਾਲ ਲਿਜਾਇਆ ਗਿਆ ਹੈ।
ਹਸਪਤਾਲ ਦੇ ਅਧਿਕਾਰੀਆਂ ਅਨੁਸਾਰ, ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ। ਅਧਿਕਾਰੀ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ ਮੁੰਬਈ ਫਾਇਰ ਬ੍ਰਿਗੇਡ, ਪੁਲਿਸ, 108 ਐਂਬੂਲੈਂਸ ਸੇਵਾ ਅਤੇ ਸਥਾਨਕ ਵਾਰਡ ਸਟਾਫ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਰੇਨ ਦਾ ਇਕ ਹਿੱਸਾ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਗਿਆ, ਜਿਸ ਨਾਲ ਕੇਂਦਰੀ ਰੇਲਵੇ ਦੀ ਕੁਰਲਾ-ਟ੍ਰੋਂਬੇ ਸਿੰਗਲ ਲਾਈਨ 'ਤੇ ਮਾਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।
ਅੱਜ ਇਨ੍ਹਾਂ 4 ਰਾਸ਼ੀਆਂ ਦੀ ਰਹੇਗੀ ਬੱਲੇ-ਬੱਲੇ! ਧਨ ਲਾਭ ਅਤੇ ਕਰੀਅਰ 'ਚ ਵੱਡੀ ਸਫਲਤਾ ਦੇ ਯੋਗ
NEXT STORY