ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਯਾਨੀ ਕਿ ਅੱਜ ਲੋਕ ਸਭਾ ’ਚ ਸਰਕਾਰ ਨੂੰ ਬੇਨਤੀ ਕੀਤੀ ਕਿ ਕੋਵਿਡ-19 ਕਾਰਨ ਲੰਬੇ ਸਮੇਂ ਤੋਂ ਬੰਦ ਸਕੂਲਾਂ ਦੇ ਖੁੱਲ੍ਹਣ ਤੋਂ ਬਾਅਦ ਹੁਣ ਮਿਡ-ਡੇਅ-ਮਿਲ ਭੋਜਨ ਦੀ ਵਿਵਸਥਾ ਫਿਰ ਤੋਂ ਸ਼ੁਰੂ ਕੀਤੀ ਜਾਵੇ, ਤਾਂ ਕਿ ਬੱਚਿਆਂ ਨੂੰ ਗਰਮ ਅਤੇ ਪਕਿਆ ਹੋਇਆ ਪੌਸ਼ਟਿਕ ਭੋਜਨ ਮਿਲ ਸਕੇ। ਉਨ੍ਹਾਂ ਨੇ ਸਦਨ ’ਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ।

ਸੋਨੀਆ ਗਾਂਧੀ ਨੇ ਕਿਹਾ, ‘‘ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸਾਡੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਸਕੂਲ ਸਭ ਤੋਂ ਪਹਿਲੇ ਬੰਦ ਹੋਏ ਅਤੇ ਸਭ ਤੋਂ ਆਖੀਰ ’ਚ ਖੁੱਲ੍ਹੇ। ਇਸ ਦੌਰਾਨ ਮਿਡ-ਡੇਅ-ਮਿਲ ਭੋਜਨ ਬੰਦ ਹੋ ਗਿਆ ਸੀ।’’ ਉਨ੍ਹਾਂ ਆਖਿਆ ਕਿ ਬੱਚਿਆਂ ਲਈ ਸੁੱਕਾ ਰਾਸ਼ਨ, ਪੌਸ਼ਟਿਕ ਭੋਜਨ ਦਾ ਕੋਈ ਬਦਲ ਨਹੀਂ ਹੈ। ਕੋਵਿਡ-19 ਕਾਲ ’ਚ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਬੱਚੇ ਜਿਵੇਂ-ਜਿਵੇਂ ਸਕੂਲਾਂ ’ਚ ਜਾ ਰਹੇ ਹਨ, ਉਨ੍ਹਾਂ ਨੂੰ ਹੋਰ ਬਿਹਤਰ ਪੋਸ਼ਣ ਦੀ ਜ਼ਰੂਰਤ ਹੈ। ਰਾਏਬਰੇਲੀ ਤੋਂ ਕਾਂਗਰਸ ਸੰਸਦ ਮੈਂਬਰ ਨੇ ਸੋਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਮਿਡ-ਡੇਅ-ਮਿਲ ਭੋਜਨ ਉਪਲੱਬਧ ਕਰਾਉਣਾ ਤੁਰੰਤ ਸ਼ੁਰੂ ਕੀਤਾ ਜਾਵੇ।
ਓਡੀਸ਼ਾ 'ਚ 2 ਧਿਰਾਂ ਵਿਚਾਲੇ ਝੜਪ, ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ
NEXT STORY