ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ 'ਚ 1000 ਰੁਪਏ ਨਾ ਮਿਲਣ 'ਤੇ ਨਾਰਾਜ਼ ਵਿਚੋਲੀਏ ਨੇ ਪੂਰੀ ਬਾਰਾਤ ਨੂੰ ਵਾਪਸ ਭੇਜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਗੜ੍ਹਮੁਕਤੇਸ਼ਵਰ ਪੁਲਸ ਨੇ ਲਾੜੇ ਅਤੇ ਉਸਦੇ ਪਰਿਵਾਰ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਧਿਰਾਂ ਨੂੰ ਬਿਠਾ ਕੇ ਸਮਝੌਤਾ ਕਰਵਾਇਆ। ਇੰਨਾ ਹੀ ਨਹੀਂ ਥਾਣਾ ਇੰਚਾਰਜ ਨੀਰਜ ਕੁਮਾਰ ਨੇ ਕੰਨਿਆਦਾਨ ਕਰਕੇ ਲਾੜੀ ਨੂੰ ਵਿਦਾ ਕੀਤਾ।
ਦੱਸ ਦੇਈਏ ਕਿ ਬੁੱਧਵਾਰ ਨੂੰ ਗੜ੍ਹਮੁਕਤੇਸ਼ਵਰ ਥਾਣਾ ਖੇਤਰ ਦੇ ਪਿੰਡ ਪੋਪਈ ਦੇ ਰਹਿਣ ਵਾਲੇ ਸ਼ਗੀਰ ਦੀ ਬੇਟੀ ਦੀ ਬਾਰਾਤ ਗ੍ਰੇਟਰ ਨੋਇਡਾ ਤੋਂ ਆਈ ਸੀ। ਵਿਆਹ ਤੋਂ ਬਾਅਦ ਵਿਦਾਈ ਦੀਆਂ ਰਸਮਾਂ ਚੱਲ ਰਹੀਆਂ ਸਨ। ਇਸ ਦੌਰਾਨ ਵਿਚੋਲੇ ਨੂੰ ਤੈਅਸ਼ੁਦਾ 1000 ਰੁਪਏ ਨਹੀਂ ਮਿਲੇ।
ਇਸ ਤੋਂ ਗੁੱਸੇ 'ਚ ਆ ਕੇ ਉਸ ਨੇ ਲਾੜੇ 'ਤੇ ਦਬਾਅ ਪਾ ਦਿੱਤਾ ਅਤੇ ਬਾਰਾਤ ਲੈ ਕੇ ਵਾਪਸ ਪਰਤਣ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਗੜ੍ਹਮੁਕਤੇਸ਼ਵਰ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾੜੇ ਨੂੰ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਕਾਬੂ ਕਰ ਲਿਆ। ਦੇਰ ਰਾਤ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਤੋਂ ਬਾਅਦ ਬਾਰਾਤ ਨੂੰ ਰਵਾਨਾ ਕਰ ਦਿੱਤਾ ਗਿਆ।
ਘਰੇਲੂ ਹਿੰਸਾ ਤੋਂ ਹਿਫਾਜ਼ਤ ਕਾਨੂੰਨ ਹਰ ਧਰਮ ਦੀ ਔਰਤ ’ਤੇ ਲਾਗੂ: ਸੁਪਰੀਮ ਕੋਰਟ
NEXT STORY