ਸ਼ਿਮਲਾ (ਭਾਸ਼ਾ) : ਹਿਮਾਚਲ ਪ੍ਰਦੇਸ਼ ਦੇ ਦਗਸਾਈ ਇਲਾਕੇ ਵਿਚ ਇਕ ਘਰ ਦੇ ਕਮਰੇ ਵਿਚ ਰੱਖੀ ਅੰਗੀਠੀ ਵਿਚੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਸਾਹ ਘੁੱਟਣ ਕਾਰਨ ਸ਼ਨੀਵਾਰ ਨੂੰ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਰਬਾਜ਼ (34), ਸੁਰੇਸ਼ (22) ਅਤੇ ਸੂਰਜ (27) ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਇੱਥੇ ਕਾਰ ਪੇਂਟਿੰਗ ਦਾ ਕੰਮ ਕਰਦੇ ਸਨ। ਉਹ ਦਗਸਾਈ ਦੇ ਰੇਹੁਨ ਪਿੰਡ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਪੁਲਸ ਨੇ ਦੱਸਿਆ ਕਿ ਇਕ ਮ੍ਰਿਤਕ ਦੇ ਭਰਾ ਦਿਲਸ਼ਾਦ ਨੇ ਦੱਸਿਆ ਕਿ ਜਦੋਂ ਉਸ ਦੇ ਭਰਾ ਨੇ ਫੋਨ ਨਹੀਂ ਚੁੱਕਿਆ ਤਾਂ ਉਹ ਉਸ ਦੀ ਜਾਂਚ ਕਰਨ ਲਈ ਗਿਆ ਜਿੱਥੇ ਉਸ ਨੂੰ ਉਸ ਦਾ ਭਰਾ ਅਤੇ ਦੋ ਹੋਰ ਵਿਅਕਤੀ ਕਮਰੇ ਵਿਚ ਬੇਹੋਸ਼ ਪਏ ਮਿਲੇ। ਜਾਂਚ ਕਰਨ 'ਤੇ ਪੁਲਸ ਨੂੰ ਪਤਾ ਲੱਗਾ ਕਿ ਤਿੰਨੋਂ ਚੁੱਲ੍ਹਾ ਬਾਲ ਕੇ ਬੰਦ ਕਮਰੇ 'ਚ ਸੌਂ ਗਏ ਸਨ।
ਪੁਲਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਚੁੱਲ੍ਹੇ 'ਚੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲਣ ਕਾਰਨ ਆਕਸੀਜਨ ਦੀ ਕਮੀ ਹੋ ਗਈ, ਜਿਸ ਕਾਰਨ ਤਿੰਨਾਂ ਨੂੰ ਉਲਟੀਆਂ ਹੋ ਗਈਆਂ ਅਤੇ ਫਿਰ ਉਨ੍ਹਾਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲਰ ਨੂੰ ਡੰਡਿਆਂ ਨਾਲ ਕੁੱਟਿਆ, ਹਾਲਤ ਗੰਭੀਰ
NEXT STORY