ਨਵੀਂ ਦਿੱਲੀ - ਭਾਰਤੀ ਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਤਰਲ ਆਕਸੀਜ਼ਨ ਨੂੰ ਘੱਟ ਦਬਾਅ ਵਾਲੀ ਆਕਸੀਜ਼ਨ ਗੈਸ ’ਚ ਤਬਦੀਲ ਕਰਨ ਦਾ ਤਰੀਕਾ ਲੱਭ ਲਿਆ ਹੈ, ਜਿਸ ਨੂੰ ਹਸਪਤਾਲ ’ਚ ਕੋਵਿਡ-19 ਦੇ ਮਰੀਜ਼ਾਂ ਨੂੰ ਦਿੱਤਾ ਜਾਏਗਾ। ਫੌਜ ਨੇ ਬਿਆਨ ਜਾਰੀ ਕਰ ਕੇ ਕਿਹਾ, ‘‘7 ਦਿਨਾਂ ਤੋਂ ਜਿਆਦਾ ਸਮੇਂ ਤੋਂ ਫੌਜ ਦੇ ਇੰਜੀਨੀਅਰਾਂ ਨੇ ਸੀ.ਐਸ.ਆਈ.ਆਰ ਅਤੇ ਡੀ.ਆਰ.ਡੀ.ਓ ਦੇ ਸਹਿਯੋਗ ਨਾਲ ਇਹ ਤਰੀਕਾ ਲੱਭਿਆ ਹੈ। ਸੀ. ਐੱਸ. ਆਈ. ਆਰ. ਵਿਗਿਆਨੀ ਅਤੇ ਉਦਯੋਗਿਕ ਸੰਸਥਾਨ ਖੋਜ ਹੈ ਜਦਕਿ ਡੀ. ਆਰ. ਡੀ. ਓ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਹੈ।
ਇਹ ਵੀ ਪੜ੍ਹੋ - 'ਤੌਕਤੇ' ਦੀ ਤਬਾਹੀ ਤੋਂ ਬਾਅਦ ਚੱਕਰਵਾਤ 'yaas' ਦਾ ਅਲਰਟ
ਬਿਆਨ ਵਿੱਚ ਕਿਹਾ ਗਿਆ ਹੈ, ‘‘ਹਾਲਾਂਕਿ ਆਕਸੀਜਨ ਨੂੰ ਕਰਾਇਓਜੈਨਿਕ ਟੈਂਕ ਵਿੱਚ ਤਰਲ ਰੂਪ ਵਿੱਚ ਲਿਜਾਇਆ ਜਾਂਦਾ ਹੈ, ਇਸ ਲਈ ਤਰਲ ਆਕਸੀਜਨ ਨੂੰ ਆਕਸੀਜਨ ਗੈਸ ਵਿੱਚ ਛੇਤੀ ਪਰਿਵਰਤਿਤ ਕਰਣਾ ਹਸਪਤਾਲਾਂ ਲਈ ਵੱਡੀ ਚੁਣੌਤੀ ਸੀ।’’
ਇਹ ਵੀ ਪੜ੍ਹੋ- ਕੋਰੋਨਾ ਕਾਰਨ ਤਬਾਹ ਹੋਇਆ ਇੱਕ ਪਰਿਵਾਰ, 13 ਘੰਟੇ 'ਚ ਮਾਤਾ-ਪਿਤਾ ਅਤੇ ਬੇਟੇ ਦੀ ਮੌਤ
ਇਸ ਨੇ ਦੱਸਿਆ ਕਿ ਇੰਜੀਨੀਅਰਾਂ ਨੇ ਸਵੈ-ਦਬਾਅ ਵਾਲੇ ਘੱਟ ਸਮਰੱਥਾ ਦੇ (250 ਲਿਟਰ) ਤਰਲ ਆਕਸੀਜਨ ਸਿਲੈਂਡਰ ਦਾ ਇਸਤੇਮਾਲ ਕੀਤਾ ਅਤੇ ਇਸ ਨੂੰ ਵਿਸ਼ੇਸ਼ ਰੂਪ ਨਾਲ ਬਣਾਏ ਗਏ ਭਾਫਾਂ ਅਤੇ ਸਿੱਧੇ ਇਸਤੇਮਾਲ ਵਾਲੇ ਲੀਕ ਪਰੂਫ਼ ਪਾਈਪਲਾਈਨ ਦੇ ਆਉਟਲੈਟ ਪ੍ਰੈਸ਼ਰ (ਚਾਰ ਵਾਰ) ਅਤੇ ਪ੍ਰੈਸ਼ਰ ਵਾਲਵ ਤੋਂ ਲੰਘਾਇਆ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਬਲੈਕ ਫੰਗਸ ਨਾਲ ਹੁਣ ਤੱਕ 1500 ਲੋਕ ਹੋਏ ਪੀੜਤ, 90 ਦੀ ਮੌਤ
ਭਾਰਤ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਈ ਰਾਜਾਂ ਵਿੱਚ ਟੀਕਾ, ਆਕਸੀਜਨ, ਦਵਾਵਾਂ, ਸਮੱਗਰੀ ਅਤੇ ਬਿਸਤਰਿਆਂ ਦੀ ਕਾਫ਼ੀ ਕਿੱਲਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤੇਜਸਵੀ ਨੇ ਆਪਣੇ ਸਰਕਾਰੀ ਘਰ ’ਚ ਰਾਜਦ ਕੋਵਿਡ ਕੇਅਰ ਸੈਂਟਰ ਬਣਾਇਆ
NEXT STORY