ਨਵੀਂ ਦਿੱਲੀ - ਦਿੱਲੀ ਪੁਲਸ ਨੇ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੋਕਾਂ ਨਾਲ ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਨੌਕਰੀ ਲਗਵਾਉਣ ਦੇ ਨਾਮ 'ਤੇ ਠੱਗੀ ਕਰਦਾ ਸੀ। ਮੇਰਠ ਵਿੱਚ ਲੋਕ ਉਸ ਨੂੰ 'ਧਾਗਾ ਵਾਲਾ ਬਾਬਾ' ਦੇ ਨਾਮ ਨਾਲ ਜਾਣਦੇ ਹਨ।
ਦੋਸ਼ੀ ਖੁਦ ਨੂੰ ਜੋਤਸ਼ੀ ਦੱਸ ਕੇ ਲੋਕਾਂ ਦੀ ਇੱਛਾ ਪੂਰੀ ਕਰਣ ਦਾ ਵਾਅਦਾ ਕਰਦਾ ਅਤੇ ਹੱਥ ਵਿੱਚ ਧਾਗਾ ਬੰਨ੍ਹਦਾ ਸੀ। ਦੋਸ਼ੀ ਨੇ ਦਿੱਲੀ ਵਿੱਚ ਹੀ ਕਈ ਲੋਕਾਂ ਨਾਲ ਨੌਕਰੀ ਦਿਵਾਉਣ ਦੇ ਨਾਮ 'ਤੇ ਪੈਸੇ ਵਸੂਲੇ ਅਤੇ ਫ਼ਰਾਰ ਹੋ ਗਿਆ। ਦੋਸ਼ੀ ਦਾ ਨਾਮ ਰਕਸ਼ੀਤ ਹੈ।
ਕੁੱਝ ਦਿਨਾਂ ਪਹਿਲਾਂ ਰਵਿੰਦਰ ਨਾਮ ਦੇ ਇੱਕ ਸ਼ਖਸ ਨੇ ਪੁਲਸ ਵਿੱਚ ਹਾਈਕੋਰਟ ਦੇ ਰਜਿਸਟਰਾਰ ਦੇ ਸਿਗਨੇਚਰ ਨੂੰ ਵੈਰੀਫਾਈ ਕਰਣ ਲਈ ਅਰਜੀ ਦਿੱਤੀ ਸੀ। ਦਰਅਸਲ ਇਹ ਸਿਗਨੇਚਰ ਫਰਜੀ ਸੀ। ਪੁਲਸ ਤੋਂ ਪੁੱਛਗਿੱਛ ਵਿੱਚ ਪਤਾ ਚਲਾ ਕਿ ਉਸ ਨੂੰ ਇਹ ਸਰਟੀਫਿਕੇਟ 2020 ਵਿੱਚ ਰਕਸ਼ੀਤ ਨਾਮ ਦੇ ਸ਼ਖਸ ਨੇ ਦਿੱਤਾ ਸੀ। ਰਕਸ਼ੀਤ ਨੇ ਦਿੱਲੀ ਹਾਈਕੋਰਟ ਵਿੱਚ ਨੌਕਰੀ ਦੇ ਨਾਮ 'ਤੇ ਰਵਿੰਦਰ ਤੋਂ 5 ਲੱਖ ਰੁਪਏ ਲਏ ਸਨ।
ਜਾਂਚ ਵਿੱਚ ਪਤਾ ਲੱਗਾ ਕਿ ਰਕਸ਼ੀਤ ਗੌਤਮ ਨੇ ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਨੌਕਰੀ ਲਗਵਾਉਣ ਦੇ ਨਾਮ 'ਤੇ ਕਈ ਹੋਰ ਲੋਕਾਂ ਨਾਲ ਵੀ ਪੈਸੇ ਹੜਪੇ, ਜਿਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ। ਪੁਲਸ ਨੂੰ ਅਜਿਹੇ 5-6 ਪੀੜਤ ਮਿਲੇ ਹਨ, ਜਿਨ੍ਹਾਂ ਦੇ ਨਾਲ ਜਾਅਲਸਾਜੀ ਕੀਤੀ ਗਈ ਹੈ। ਦੋਸ਼ੀ ਰਕਸ਼ੀਤ ਨੇ ਇਸ ਦੌਰਾਨ 15-16 ਮੋਬਾਈਲ ਨੰਬਰ ਵੀ ਬਦਲੇ। ਲੋਕਾਂ ਨਾਲ ਠੱਗੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫੋਨ ਨੰਬਰ ਹੀ ਬਦਲ ਲੈਂਦਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੰਤਰੀ ਵਿਰੁੱਧ ਨਾਅਰੇ ਲਗਾਉਣ ’ਤੇ ਸਪਾ ਦੇ 5 ਕਾਰਕੁੰਨ ਗ੍ਰਿਫਤਾਰ
NEXT STORY