ਜੰਮੂ (ਵਾਰਤਾ)— ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ (ਕੋਵਿਡ-19) ਤਹਿਤ ਲਾਗੂ ਤਾਲਾਬੰਦੀ ਵਿਚ ਦਿੱਤੀ ਜਾਣ ਵਾਲੀ ਢਿੱਲ ਦੇ ਪਹਿਲੇ ਪੜਾਅ ਅਨਲਾਕ-1 'ਚ ਸੋਮਵਾਰ 8 ਜੂਨ ਤੋਂ ਜੰਮੂ ਜ਼ਿਲਾ ਪ੍ਰਸ਼ਾਸਨ ਨੇ ਸੀਮਤ ਗਿਣਤੀ 'ਚ ਮਿੰਨੀ ਬੱਸਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਖੇਤਰੀ ਟਰਾਂਸਪੋਰਟ ਦਫਤਰ (ਆਰ. ਟੀ. ਓ.) ਨੇ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਅਤੇ 1096 ਵਪਾਰਕ ਵਾਹਨਾਂ (ਮਿੰਨੀ ਬੱਸਾਂ) 'ਚੋਂ 318 ਵਾਹਨਾਂ ਨੂੰ ਜੰਮੂ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚਲਾਏ ਜਾਣ ਦੀ ਆਗਿਆ ਦਿੱਤੀ ਜਾਵੇਗੀ।
ਆਰ. ਟੀ. ਓ. ਨੇ ਇਹ ਵੀ ਫੈਸਲਾ ਲਿਆ ਹੈ ਕਿ ਆਰ. ਐੱਸ. ਪੁਰਾ ਅਤੇ ਅਖਨੂਰ ਮਾਰਗਾਂ 'ਤੇ ਇਕ ਤਿਹਾਈ ਮਿੰਨੀ ਬੱਸਾਂ ਚੱਲਣਗੀਆਂ। ਇਸ ਤੋਂ ਇਲਾਵਾ ਜੰਮੂ-ਚੰਬਾ ਅਤੇ ਜੰਮੂ-ਆਰ. ਐੱਸ. ਪੁਰਾ ਮਾਰਗਾਂ 'ਤੇ ਇਕ ਤਿਹਾਈ ਵੱਡੀਆਂ ਬੱਸਾਂ ਚੱਲਣਗੀਆਂ। ਦਰਅਸਲ ਟਰਾਂਸਪੋਰਟ ਕਾਮਿਆਂ ਨੇ ਕੁਝ ਦਿਨਾਂ ਪਹਿਲਾਂ ਹੀ ਵਪਾਰਕ ਵਾਹਨ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ, ਕਿਉਂਕਿ ਉਹ ਤਾਲਾਬੰਦੀ ਦੇ ਮੱਦੇਨਜ਼ਰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਖੁਦ ਨੂੰ ਅਸਮਰਥ ਦੱਸ ਰਹੇ ਸਨ। ਉਨ੍ਹਾਂ ਨੇ ਸੜਕਾਂ ਨੂੰ ਰੋਕਣ ਅਤੇ ਵਾਹਨਾਂ 'ਚ ਅੱਗ ਲਾਉਣ ਦੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਸਕਾਰਾਤਮਕ ਫੈਸਲਾ ਨਹੀਂ ਲਿਆ ਗਿਆ ਤਾਂ ਉਹ ਆਪਣੇ ਵਾਹਨਾਂ 'ਚ ਅੱਗ ਲਾ ਦੇਣਗੇ।
ਅਨਲਾਕ-1 'ਚ ਘੁੰਮਣ ਲੱਗਾ ਰੋਡਵੇਜ਼ ਦਾ ਪਹੀਆ, ਯਾਤਰੀਆਂ ਨੂੰ ਮਿਲੀ ਰਾਹਤ
NEXT STORY