ਹਰਿਆਣਾ (ਵਾਰਤਾ)- ਹਰਿਆਣਾ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਪ੍ਰਧਾਨ ਜਨਰਲ ਸਕੱਤਰ ਅਤੇ ਐਲਨਾਬਾਦ ਤੋਂ ਵਿਧਾਇਕ ਅਭੇ ਸਿੰਘ ਚੌਟਾਲਾ ਨੇ ਭਿਵਾਨੀ ਜ਼ਿਲ੍ਹੇ ਦੇ ਡਾਡਮ ਪਹਾੜ ’ਚ ਖਨਨ ਦੌਰਾਨ ਹਾਦਸੇ ’ਚ ਹੋਈਆਂ ਮੌਤਾਂ ਲਈ ਸੂਬੇ ਦੀ ਭਾਜਪਾ-ਜੇ.ਜੇ.ਪੀ. ਗਠਜੋੜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੌਟਾਲਾ ਨੇ ਸੋਮਵਾਰ ਨੂੰ ਇੱਥੇ ਜਾਰੀ ਬਿਆਨ ’ਚ ਦਾਅਵਾ ਕੀਤਾ ਕਿ ਖਨਨ ਮਾਫ਼ੀਆ ਪੂਰੇ ਪ੍ਰਦੇਸ਼ ’ਚ ਰਾਜ ਸਰਕਾਰ ਦੀ ਸੁਰੱਖਿਆ ’ਚ ਕੰਮ ਕਰ ਰਿਹਾ ਹੈ। ਪੂਰੇ ਪ੍ਰਦੇਸ਼ ’ਚ ਖਨਨ ਮਾਫ਼ੀਆ ਵਲੋਂ ਖੁੱਲ੍ਹੇਆਮ ਨਾਜਾਇਜ਼ ਖਨਨ ਕੀਤਾ ਜਾ ਰਿਹਾ ਹੈ। ਭਿਵਾਨੀ ਤੋਂ ਭਾਜਪਾ ਸੰਸਦ ਮੈਂਬਰਾਂ ਨੇ ਖ਼ੁਦ ਖਨਨ ਠੇਕੇਦਾਰਾਂ ’ਤੇ ਗੈਰ-ਕਾਨੂੰਨੀ ਖਨਨ ਅਤੇ ਗੁੰਡਾਗਰਦੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਖਨਨ ਮਾਫ਼ੀਆ ਨੂੰ ਰਾਜ ਦੀ ਗਠਜੋੜ ਸਰਕਾਰ ਦੀ ਸੁਰੱਖਿਆ ਪ੍ਰਾਪਤ ਹੈ।
ਇਹ ਵੀ ਪੜ੍ਹੋ : ਹਰਿਆਣਾ ਦੇ ਡਾਡਮ ’ਚ ਪਹਾੜ ਹਾਦਸਾ: ਮਿ੍ਰਤਕਾਂ ਦੀ ਗਿਣਤੀ ਹੋਈ 5
ਖਨਨ ਦੇ ਇਸ ਖੇਡ ’ਚ ਖਨਨ ਮਾਫ਼ੀਆ ਅਤੇ ਸਰਕਾਰ ’ਚ ਬੈਠੇ ਲੋਕ ਕਥਿਤ ਤੌਰ ’ਤੇ ਹਜ਼ਾਰਾਂ ਕਰੋੜ ਰੁਪਏ ਡਕਾਰ ਗਏ ਹਨ। ਗੈਰ-ਕਾਨੂੰਨੀ ਖਨਨ ’ਤੇ ਡਾਡਮ ਪਹਾੜ ਖੋਦ ਕੇ ਪਾਤਾਲ ਨਾਲ ਮਿਲਾ ਦਿੱਤਾ ਗਿਆਹੈ। ਗੈਰ-ਕਾਨੂੰਨੀ ਖਨਨ ਦੌਰਾਨ ਪਹਿਲਾਂ ਵੀ ਕਈ ਹਾਦਸੇ ਹੋਏ ਹਨ, ਜਿਸ ’ਚ ਲੋਕਾਂ ਦੀਆਂ ਜਾਨਾਂ ਜਾ ਚੁਕੀਆਂ ਹਨ ਪਰ ਫਿਰ ਵੀ ਗੈਰ-ਕਾਨੂੰਨੀ ਖਨਨ ਦਾ ਖੇਡ ਲਗਾਤਾਰ ਜਾਰੀ ਹੈ। ਡਾਡਮ ਪਹਾੜ ਹਾਦਸੇ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਨਿਗਰਾਨੀ ’ਚ ਸੀ.ਬੀ.ਆਈ. ਵਲੋਂ ਕਰਵਾਉਣ ਦੀ ਮੰਗ ਕਰਦੇ ਹੋਏ ਇਨੈਲੋ ਨੇਤਾ ਨੇ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਪੂਰੇ ਪ੍ਰਦੇਸ਼ ’ਚ ਗੈਰ-ਕਾਨੂੰਨੀ ਖਨਨ ਬੰਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਉਹ ਪਹਿਲਾਂ ਵੀ ਕਈ ਵਾਰ ਗੈਰ-ਕਾਨੂੰਨੀ ਖਨਨ ਦਾ ਮੁੱਦਾ ਉਠਾ ਚੁਕੇ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਰੇਂਗੀ। ਉਨ੍ਹਾਂ ਕਿਹਾ ਕਿ ਖਨਨ ਵਿਭਾਗ ਦੇ ਜਨਰਲ ਡਾਇਰੈਕਟਰ ਨੂੰ ਵੀ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਹਾਦਸੇ ਤੋਂ 4 ਦਿਨ ਪਹਿਲਾਂ ਹੀ ਡਾਡਮ ਪਹਾੜ ਦਾ ਨਿਰੀਖਣ ਕਰ ਕੇ ਗਏ ਸਨ ਅਤੇ ਉਨ੍ਹਾਂ ਨੇ ਹੀ ਖਨਨ ਦੀ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਡਾਡਮ ਪਹਾੜ ਹਾਦਸੇ ’ਚ ਹੋਈ ਲੋਕਾਂ ਦੀ ਮੌਤ ’ਤੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇਕ ਕਰੋੜ ਦੀ ਰਾਸ਼ੀ ਦਿੱਤੀ ਜਾਵੇ।
ਇਹ ਵੀ ਪੜ੍ਹੋ : ਕਿਸਾਨਾਂ ਦਾ ਅੰਦੋਲਨ ਹਾਲੇ ਖ਼ਤਮ ਨਹੀਂ ਹੋਇਆ ਹੈ, 26 ਜਨਵਰੀ ਦਿੱਲੀ ’ਚ ਹੋਵੇਗਾ ਟਰੈਕਟਰ ਮਾਰਚ : ਟਿਕੈਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਰਿਆਣਾ ਦੇ ਡਾਡਮ ’ਚ ਪਹਾੜ ਹਾਦਸਾ: ਮਿ੍ਰਤਕਾਂ ਦੀ ਗਿਣਤੀ ਹੋਈ 5
NEXT STORY