ਰਾਂਚੀ - ਮਿਸ ਝਾਰਖੰਡ ਰਹੀ ਮਾਡਲ ਸੁਰਭੀ ਨੇ ਸੋਮਵਾਰ ਨੂੰ ਅਚਾਨਕ ਕੂੜੇ ਦੇ ਢੇਰ 'ਤੇ ਚੱਲਣਾ ਸ਼ੁਰੂ ਕਰ ਦਿੱਤਾ। ਇਹ ਵੇਖ ਕੇ ਰਾਂਚੀ ਦੇ ਲੋਕ ਹੈਰਾਨ ਰਹਿ ਗਏ। ਇੰਨਾ ਹੀ ਨਹੀਂ ਸੁਰਭੀ ਨੇ ਕੂੜੇ ਦੇ ਪਹਾੜ 'ਤੇ ਰੈਂਪ ਵਾਕ ਕੀਤਾ। ਇਸ ਦਾ ਵੀਡੀਓ ਵੀ ਬਣਾਇਆ ਗਿਆ। ਇਹ ਕਾਫ਼ੀ ਵਾਇਰਲ ਹੋ ਰਿਹਾ ਹੈ।
ਦਰਅਸਲ, ਝਾਰਖੰਡ ਦੀ ਰਾਜਧਾਨੀ ਰਾਂਚੀ ਦਾ ਕੂੜਾ ਝਿਰੀ ਵਿੱਚ ਸੁੱਟਿਆ ਜਾਂਦਾ ਹੈ। ਇਸ ਲਈ ਇੱਥੇ ਕੂੜੇ ਦਾ ਪਹਾੜ ਬਣ ਗਿਆ ਹੈ। ਰਾਂਚੀ ਦੇ ਰਿੰਗ ਰੋਡ ਤੋਂ ਲੰਘਦੇ ਸਮੇਂ ਜਦੋਂ ਝਿਰੀ ਆਉਂਦਾ ਹੈ, ਤਾਂ ਕੂੜੇ ਦੀ ਬਦਬੂ ਲੋਕਾਂ ਨੂੰ ਝੱਲਣੀ ਪੈਂਦੀ ਹੈ। ਇਸ ਤੋਂ ਬਚਨ ਲਈ ਕਾਰ ਜਾਂ ਹੋਰ ਵਾਹਨ ਵਿੱਚ ਮੌਜੂਦ ਲੋਕ ਸ਼ੀਸ਼ਾ ਬੰਦ ਕਰ ਲੈਂਦੇ ਹਨ। ਇੰਨ੍ਹਾ ਹੀ ਨਹੀਂ ਰਾਜਧਾਨੀ ਦੇ ਕੂੜੇ ਨਾਲ ਪਿੰਡ ਵਿੱਚ ਰਹਿਣ ਵਾਲਿਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਉਨ੍ਹਾਂ ਦੀ ਸਿਹਤ 'ਤੇ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ - ਮਾਹਰਾਂ ਦਾ ਦਾਅਵਾ, ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ
ਸਮੱਸਿਆ ਨੂੰ ਉਜਾਗਰ ਕਰਨ ਲਈ ਚੁੱਕਿਆ ਕਦਮ
ਰਾਂਚੀ ਦੀ ਇਸ ਸਮੱਸਿਆ 'ਤੇ ਲੋਕਾਂ ਦਾ ਧਿਆਨ ਖਿੱਚਣ ਲਈ ਸੁਰਭੀ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਇਸ ਢੇਰ 'ਤੇ ਕੈਟਵਾਕ ਕੀਤਾ। ਇਹ ਕਰੀਬ ਅੱਧੇ ਘੰਟੇ ਤੱਕ ਚੱਲਿਆ। ਇਸ ਨੂੰ ਡਰੋਨ ਕੈਮਰੇ ਨਾਲ ਫਿਲਮਾਇਆ ਗਿਆ। ਇਸ ਵੀਡੀਓ ਨੂੰ ਫੋਟੋਗ੍ਰਾਫਰ ਪ੍ਰਾਂਜਲ ਨੇ ਸ਼ੂਟ ਕੀਤਾ।
ਇਹ ਵੀ ਪੜ੍ਹੋ - ਦੇਸ਼ ਸਰਹੱਦ ਪਾਰ ਅੱਤਵਾਦੀ ਟਿਕਾਣੀਆਂ ਨੂੰ ਤਬਾਹ ਕਰਨ 'ਚ ਸਫਲ: ਰਾਜਨਾਥ ਸਿੰਘ
ਕਿਵੇਂ ਆਇਆ ਇਹ ਖਿਆਲ
ਸੁਰਭੀ ਨੇ ਦੱਸਿਆ ਕਿ ਉਹ ਜਦੋਂ ਰਿੰਗ ਰੋਡ ਤੋਂ ਲੰਘਦੀ ਸੀ। ਉਦੋਂ ਇਹ ਖਿਆਲ ਆਇਆ ਕਿ ਇਸ ਸਮੱਸਿਆ 'ਤੇ ਨਗਰ ਨਿਗਮ ਅਤੇ ਸਰਕਾਰ ਦਾ ਧਿਆਨ ਖਿੱਚਣ ਲਈ ਇੱਥੇ ਕੈਟਵਾਕ ਕੀਤਾ ਜਾਵੇ। ਤਾਂਕਿ ਰਾਂਚੀ ਦੇ ਲੋਕਾਂ ਨੂੰ ਇਸ ਸਮੱਸਿਆ ਦਾ ਹੱਲ ਮਿਲ ਸਕੇ। ਇਸ ਨਾਲ ਉਹ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਹੁਣ ਬਹੁਤ ਹੋ ਚੁੱਕਾ। ਕੂੜਾ ਪ੍ਰੋਸੈਸਿੰਗ ਲਈ ਰਾਂਚੀ ਨਗਰ ਨਿਗਮ ਨੂੰ ਕੁੱਝ ਕਰਨਾ ਹੋਵੇਗਾ। ਸੁਰਭੀ ਦੇ ਇਸ ਕਦਮ ਦੀ ਲੋਕ ਕਾਫ਼ੀ ਤਾਰੀਫ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦਾ ‘ਆਈਕੋਨਿਕ ਵੀਕ’ ਹੋਇਆ ਖ਼ਤਮ
NEXT STORY