ਨਵੀਂ ਦਿੱਲੀ (ਵਿਸ਼ੇਸ਼) : ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵਲੋਂ ਆਯੋਜਿਤ ਅਤੇ ਹਫਤਾ ਭਰ ਚੱਲਿਆ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ‘ਆਈਕੋਨਿਕ ਵੀਕ’ ਖਤਮ ਹੋ ਗਿਆ ਹੈ। 23 ਅਗਸਤ ਤੋਂ ਸ਼ੁਰੂ ਹੋਏ ਇਸ ਜਸ਼ਨ ਵਿਚ ਮੰਤਰਾਲਾ ਦੀਆਂ ਸਾਰੀਆਂ ਮੀਡੀਆ ਯੂਨਿਟਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਇਹ ਵੀ ਪੜ੍ਹੋ - ਮਾਹਰਾਂ ਦਾ ਦਾਅਵਾ, ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ
ਹਫਤਾ ਭਰ ਚੱਲੇ ਇਸ ਜਸ਼ਨ ਦਾ ਮੁੱਖ ਆਕਰਸ਼ਣ ਈ-ਫੋਟੋ ਪ੍ਰਦਰਸ਼ਨੀ ‘ਸੰਵਿਧਾਨ ਦਾ ਨਿਰਮਾਣ ਅਤੇ ਵਰਚੂਅਲ ਪੋਸਟਰ ਪ੍ਰਦਰਸ਼ਨੀ’ ਰਹੀ, ਜਿਸ ਦਾ ਉਦਘਾਟਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹੋਰ ਕੇਂਦਰੀ ਮੰਤਰੀਆਂ ਜੀ. ਕਿਸ਼ਨ ਰੈੱਡੀ, ਅਰਜੁਨ ਸਿੰਘ ਮੇਘਵਾਲ, ਡਾ. ਐੱਲ. ਮੁਰੂਗਨ ਤੇ ਮੀਨਾਕਸ਼ੀ ਲੇਖੀ ਨਾਲ ਮਿਲ ਕੇ ਕੀਤਾ। ਇਸ ਹਫਤੇ ਦੌਰਾਨ ਦੂਰਦਰਸ਼ਨ ਨੇ ਕਈ ਦਸਤਾਵੇਜ਼ੀ ਸੀਰੀਜ਼ ਵੀ ਵਿਖਾਈਆਂ, ਜਿਨ੍ਹਾਂ ਵਿਚ ‘ਨੇਤਾ ਜੀ’, ‘ਮਰਜਰ ਆਫ ਪ੍ਰਿੰਸਲੀ ਸਟੇਟਸ’ ਆਦਿ ਸ਼ਾਮਲ ਸਨ। ਇਸ ਦੌਰਾਨ ਪ੍ਰਸਿੱਧ ਭਾਰਤੀ ਫਿਲਮ ‘ਰਾਜੀ’ ਦਾ ਵੀ ਟੈਲੀਕਾਸਟ ਕੀਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਖਨੂਰ ਦੇ ਸਰਹੱਦੀ ਇਲਾਕੇ ’ਚੋਂ ਬੀ.ਐੱਸ.ਐੱਫ. ਨੇ 50 ਕਰੋੜ ਦੀ ਹੈਰੋਇਨ ਬਰਾਮਦ ਕੀਤੀ
NEXT STORY