ਗੋਰਖਪੁਰ— ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਅਜੀਬੋ-ਗਰੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਰੇਲਵੇ ਸਟੇਸ਼ਨ ਦੀਆਂ ਕੰਧਾਂ 'ਤੇ ਲੱਗੇ ਪੋਸਟਰ ਇਨ੍ਹੀਂ ਦਿਨੀਂ ਚਰਚਾ ਵਿਚ ਹਨ। ਦਰਅਸਲ ਇਹ ਪੋਸਟਰ ਲਾਪਤਾ ਬਿੱਲੀ ਨੂੰ ਲੱਭਣ ਲਈ ਲਾਏ ਗਏ ਹਨ। ਬਿੱਲੀ ਦੀ ਭਾਲ 'ਚ ਜੀ. ਆਰ. ਪੀ. ਅਤੇ ਰੇਲਵੇ ਪੁਲਸ ਖਾਕ ਛਾਣ ਰਹੀ ਹੈ। ਇਹ ਬਿੱਲੀ ਕੋਈ ਆਮ ਬਿੱਲੀ ਨਹੀਂ ਹੈ, ਹੀਵਰ ਨਾਂ ਬੁਲਾਉਣ ਤੋਂ ਸੁਣਨ ਵਾਲੀ ਇਹ ਬਿੱਲੀ ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਅਤੇ ਉਨ੍ਹਾਂ ਦੀ ਪਤਨੀ ਤੇ ਨੇਪਾਲ ਦੀ ਸਾਬਕਾ ਚੋਣ ਕਮਿਸ਼ਨਰ ਇਲਾ ਸ਼ਰਮਾ ਦੇ ਘਰ ਦੀ ਇਕ ਖ਼ਾਸ ਮਹਿਮਾਨ ਹੈ।
ਦਰਅਸਲ ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਦੀ ਪਤਨੀ ਇਲਾ ਸ਼ਰਮਾ ਬੀਤੇ ਮੰਗਲਵਾਰ ਨੂੰ ਨੇਪਾਲ ਤੋਂ ਗੋਰਖਪੁਰ ਪਹੁੰਚੀ ਸੀ। ਇਲਾ ਨੂੰ ਇੱਥੋਂ ਦਿੱਲੀ ਜਾਣਾ ਸੀ ਪਰ ਗੋਰਖਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-6 ਤੋਂ ਉਨ੍ਹਾਂ ਦੀ ਬਿੱਲੀ ਹੀਵਰ ਨੇ ਟਰੇਨ ਤੋਂ ਛਾਲ ਮਾਰ ਦਿੱਤੀ ਅਤੇ ਗਾਇਬ ਹੋ ਗਈ। ਬਿੱਲੀ ਦੀ ਭਾਲ ਵਿਚ ਸਾਬਕਾ ਬੀਬੀ ਅਧਿਕਾਰੀ ਨੇ ਆਪਣੀਆਂ ਦੋਹਾਂ ਧੀਆਂ ਨਾਲ ਕਾਫੀ ਮੁਸ਼ੱਕਤ ਕੀਤੀ ਪਰ ਉਨ੍ਹਾਂ ਦੀ ਪਾਲਤੂ ਬਿੱਲੀ ਦਾ ਪਤਾ ਨਹੀਂ ਲੱਗ ਸਕਿਆ। ਹੁਣ ਉਨ੍ਹਾਂ ਨੇ ਰੇਲਵੇ ਸਟੇਸ਼ਨ ਕੰਪੈਲਕਸ 'ਚ ਥਾਂ-ਥਾਂ ਬਿੱਲੀ ਦੀ ਫੋਟੋ ਵਾਲੇ ਪੋਸਟਰ ਲਗਵਾਏ ਹਨ, ਜਿਸ ਵਿਚ ਲਾਪਤਾ ਬਿੱਲੀ ਹੀਵਰ ਨੂੰ ਲੱਭ ਕੇ ਲਿਆਉਣ ਵਾਲੇ ਨੂੰ 11 ਹਜ਼ਾਰ ਰੁਪਏ ਨਕਦ ਇਨਾਮ ਦੇਣ ਦੀ ਗੱਲ ਆਖੀ ਗਈ ਹੈ।
ਓਧਰ ਇਲਾ ਸ਼ਰਮਾ ਦੀ ਬਿੱਲੀ ਨੂੰ ਲੱਭਣ ਲਈ ਗੋਰਖਪੁਰ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ. ਦੇ ਜਵਾਨ ਲੱਗੇ ਰਹੇ ਪਰ ਅਜੇ ਤੱਕ ਬਿੱਲੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇੰਸਪੈਕਟਰ ਰਾਜੇਸ਼ ਸਿਨਹਾ ਨੇ ਕਿਹਾ ਕਿ ਬਿੱਲੀ ਦੀ ਭਾਲ ਜਾਰੀ ਹੈ। ਓਧਰ ਇਲਾ ਅਤੇ ਉਨ੍ਹਾਂ ਦੇ ਬੱਚੇ ਆਪਣੀ ਗੁਆਚੀ ਬਿੱਲੀ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਇਲਾ ਸ਼ਰਮਾ ਨੇ ਬਿੱਲੀ ਗੁਆਚ ਜਾਣ ਕਰ ਕੇ ਵਾਪਸ ਨੇਪਾਲ ਜਾਣ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਹੈ। ਨਾਲ ਹੀ ਲੋਕਾਂ ਨੂੰ ਬਿੱਲੀ ਨੂੰ ਲੱਭਣ ਨੂੰ ਲੈ ਕੇ ਪੋਸਟਰ ਜਾਰੀ ਕਰ ਕੇ ਮਦਦ ਦੀ ਅਪੀਲ ਵੀ ਕੀਤੀ ਹੈ।
20 ਨਵੰਬਰ ਤੋਂ ਸ਼ੁਰੂ ਹੋਵੇਗਾ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ, ਅਨਿਲ ਵਿਜ ਨੇ ਕਿਹਾ- ਮੈਨੂੰ ਲਗਾਓ ਪਹਿਲਾ ਟੀਕਾ
NEXT STORY