ਯੁਮਨਾਨਗਰ—ਦਿੱਲੀ ਤੋਂ ਰੈਸਕਿਊ ਕੀਤੀ ਗਈ ਹਥਨੀ ਲਕਸ਼ਮੀ ਨੂੰ ਯੁਮਨਾਨਗਰ ਦੇ ਚੌਧਰੀ ਸੁਰਿੰਦਰ ਸਿੰਘ ਵਨ ਸੰਤੂਰ ਹਾਥੀ ਪੁਨਰਵਾਸ ਕੇਂਦਰ 'ਚ ਲਿਆਂਦਾ ਗਿਆ ਹੈ। ਵਾਈਲਡ ਲਾਈਫ ਦੇ ਇੰਸਪੈਕਟਰ ਰਾਜੇਸ਼ ਚਹਿਲ ਨੇ ਦੱਸਿਆ ਹੈ ਕਿ ਇਸ ਹਥਨੀ ਨੂੰ ਫਿਲਹਾਲ ਬਾਕੀ 4 ਹਾਥੀਆਂ ਤੋਂ ਵੱਖਰਾ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਇਹ ਹਾਥੀਆਂ ਦੀ ਗਿਣਤੀ 5 ਹੋ ਗਈ ਹੈ। ਇਸ ਦੀ ਦੇਖਭਾਲ ਲਈ ਵਿਸ਼ੇਸ਼ ਕਰਮਚਾਰੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਦੱਸ ਦੇਈਏ ਕਿ ਦਿੱਲੀ ਵਣ ਵਿਭਾਗ ਨੇ 2 ਮਹੀਨਿਆਂ ਤੋਂ ਲਾਪਤਾ ਦਿੱਲੀ ਦੀ ਇਕਲੌਤੀ ਹਥਿਨੀ ਲਕਸ਼ਮੀ ਨੂੰ ਲੱਭ ਲਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਸ਼ੀ ਨੇ ਯੁਮਨਾ ਖਾਦਰ ਇਲਾਕੇ ਤੋਂ ਲਕਸ਼ਮੀ ਨੂੰ ਆਪਣੇ ਕਬਜੇ 'ਚ ਲਿਆ ਹੈ।
ਡੀ. ਐੱਸ. ਪੀ. ਈਸਟ ਜਸਮੀਤ ਸਿੰਘ ਨੇ ਦੱਸਿਆ ਹੈ ਕਿ 47 ਸਾਲਾ ਦੀ ਲਕਸ਼ਮੀ ਪਿਛਲੇ 2 ਮਹੀਨਿਆਂ ਤੋਂ ਲਾਪਤਾ ਸੀ। ਉਸ ਨੂੰ ਮਹਾਵਤ ਸੱਦਾਮ ਲੈ ਕੇ ਭੱਜ ਗਿਆ ਸੀ, ਜਿਸ ਸੰਬੰਧੀ ਜਾਣਕਾਰੀ ਨਹੀ ਮਿਲ ਰਹੀ ਸੀ। ਕਾਫੀ ਜਾਂਚ ਤੋਂ ਬਾਅਦ ਮੰਗਲਵਾਰ (17 ਸਤੰਬਰ) ਦੇਰ ਰਾਤ ਮਹਾਵਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਥਨੀ ਨੂੰ ਲੱਭਣ ਲਈ ਸਰਚ ਮੁਹਿੰਮ ਚਲਾਈ ਗਈ ਸੀ। ਵਣ ਵਿਭਾਗ ਦੀ ਟੀਮ 'ਚ 12 ਲੋਕ ਸ਼ਾਮਲ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਦਿੱਲੀ-ਯੂ. ਪੀ. ਸਰਹੱਦ ਦੇ ਕੋਲ ਯੁਮਨਾ ਨਾਲ ਲੱਗਦੇ ਇਲਾਕੇ 'ਚ ਹਾਥੀ ਨੂੰ ਰੱਖਿਆ ਗਿਆ। ਇਸ ਲਈ ਪੁਲਸ ਨੇ ਵੀ ਇਸ ਖੇਤਰ 'ਚ ਗਸ਼ਤ ਵਧਾਉਣ ਦੀ ਬੇਨਤੀ ਕੀਤੀ ਗਈ ਸੀ। ਵਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਨ੍ਹਾਂ ਸਥਾਨਾਂ 'ਤੇ ਸਰਚ ਮੁਹਿੰਮ ਚਲਾਈ ਗਈ, ਉਨ੍ਹਾਂ 'ਚ ਮਯੂਰ ਵਿਹਾਰ, ਅਕਸ਼ਰਧਾਮ ਅਤੇ ਸ਼ਕਰਪੁਰ ਸ਼ਾਮਲ ਹੈ। ਲਕਸ਼ਮੀ ਨੂੰ ਆਖਰੀ ਵਾਰ 6 ਜੁਲਾਈ ਨੂੰ ਦੇਖਿਆ ਗਿਆ ਸੀ।
ਚਿੱਟੇ ਕਾਰਨ ਪੰਜਾਬ 'ਚ ਬਾਦਲ ਸਰਕਾਰ ਚੱਲੀ ਗਈ ਤਾਂ ਖੱਟੜ ਸਰਕਾਰ ਕਿੱਥੇ ਬਚੇਗੀ : ਅਭੈ ਚੌਟਾਲਾ
NEXT STORY