ਨਵੀਂ ਦਿੱਲੀ— ਦਿੱਲੀ ਤੋਂ ਲਾਪਤਾ ਆਈ.ਸੀ.ਏ.ਐੱਸ. ਅਧਿਕਾਰੀ ਜਿਤੇਂਦਰ ਕੁਮਾਰ ਝਾਅ ਦੇ ਮਾਮਲੇ 'ਚ ਇਕ ਨਵਾਂ ਹੈਰਾਨੀਜਨਕ ਮੋੜ ਆਇਆ ਹੈ। ਦਿੱਲੀ ਦੇ ਰੇਲਵੇ ਟਰੈਕ ਤੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ 'ਤੇ ਪੁਲਸ ਦਾ ਕਹਿਣਾ ਹੈ ਕਿ ਉਹ ਲਾਸ਼ ਅਧਿਕਾਰੀ ਜਿਤੇਂਦਰ ਕੁਮਾਰ ਦਾ ਹੈ। ਉੱਥੇ ਹੀ ਦੂਜੇ ਪਾਸੇ ਅਧਿਕਾਰੀ ਦੀ ਪਤਨੀ ਦਾ ਕਹਿਣਾ ਹੈ ਕਿ ਇਹ ਲਾਸ਼ ਉਸ ਦੇ ਪਤੀ ਜਿਤੇਂਦਰ ਕੁਮਾਰ ਦਾ ਨਹੀਂ ਹੈ।
ਦਿੱਲੀ ਪੁਲਸ ਦੇ ਡੀ.ਸੀ.ਪੀ. ਸ਼ਿਬੇਸ ਸਿੰਘ ਨੇ ਦੱਸਿਆ ਕਿ ਲਾਸ਼ ਕੋਲ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਤੋਂ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਖੁਦਕੁਸ਼ੀ ਦਾ ਹੈ। ਇਸ ਦੇ ਬਾਵਜੂਦ ਪੁਲਸ ਦਾ ਕਹਿਣਾ ਹੈ ਕਿ ਉਹ ਹਰ ਪਹਿਲੂ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਕਰੇਗੀ।
ਅਧਿਕਾਰੀ ਦੀ ਪਤਨੀ ਵੱਲੋਂ ਪੁਲਸ ਨੂੰ ਦੱਸਿਆ ਗਿਆ ਹੈ ਕਿ ਉਸ ਦੇ ਪਤੀ ਜਿਤੇਂਦਰ ਕੁਮਾਰ ਲਗਾਤਾਰ ਟਰਾਂਸਫਰ ਹੋਣ ਕਾਰਨ ਕਾਫੀ ਪਰੇਸ਼ਾਨ ਸਨ। ਇਸ ਦੌਰਾਨ ਉਸ ਦੇਪਤੀ ਦੀ ਕਈ ਲੋਕਾਂ ਨਾਲ ਦੁਸ਼ਮਣੀ ਵੀ ਪੈਦਾ ਹੋ ਗਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਦੇ ਦਵਾਰਕਾ ਇਲਾਕੇ ਤੋਂ ਕੇਂਦਰ ਸਰਕਾਰ ਦੇ ਇੰਡੀਅਨ ਸਿਵਲ ਅਕਾਊਂਟਸ ਸਰਵਿਸੇਜ਼ ਦੇ ਅਧਿਕਾਰੀ ਜਿਤੇਂਦਰ ਕੁਮਾਰ ਝਾਅ ਸੋਮਵਾਰ ਦੀ ਸਵੇਰ ਸਵੇਰ ਦੀ ਸੈਰ ਦੌਰਾਨ ਲਾਪਤਾ ਹੋਏ ਸਨ। ਕਾਫੀ ਸਮੇਂ ਘਰ ਨਾ ਆਉਣ 'ਤੇ ਅਧਿਕਾਰੀ ਦੀ ਪਤਨੀ ਵੱਲੋਂ ਲਾਪਤਾ ਹੋਣ ਦੀ ਰਿਪੋਰਟ ਥਾਣੇ 'ਚ ਦਰਜ ਕਰਵਾਈ ਗਈ ਸੀ।
1 ਸਾਲ ਦੇ ਅੰਦਰ ਬੀ.ਜੇ.ਪੀ ਸਰਕਾਰ ਨੂੰ ਸ਼ਿਵਸੈਨਾ ਕਹੇਗੀ ਬਾਏ-ਬਾਏ
NEXT STORY