ਨਵੀਂ ਦਿੱਲੀ (ਵਾਰਤਾ)— ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਬੁੱਧਵਾਰ ਦੀ ਸਵੇਰ ਨੂੰ ਭਾਰਤੀ ਹਵਾਈ ਖੇਤਰ ਦਾ ਉਲੰਘਣ ਕਰ ਕੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਹਵਾਈ ਫੌਜ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਜਹਾਜ਼ਾਂ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਅਸਫਲ ਕਰ ਦਿੱਤਾ। ਸੰਘਰਸ਼ ਦੌਰਾਨ ਹਵਾਈ ਫੌਜ ਦੇ ਮਿਗ-21 ਜਹਾਜ਼ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੂੰ ਤਬਾਹ ਕਰ ਦਿੱਤਾ। ਬਦਕਿਸਮਤੀ ਨਾਲ ਸੰਘਰਸ਼ ਦੌਰਾਨ ਹਵਾਈ ਫੌਜ ਦਾ ਇਕ ਮਿਗ-21 ਜਹਾਜ਼ ਵੀ ਡਿੱਗ ਗਿਆ ਅਤੇ ਉਸ ਦਾ ਪਾਇਲਟ ਲਾਪਤਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਉਸ ਦੇ ਕਬਜ਼ੇ ਵਿਚ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਸਾਡਾ ਇਕ ਭਾਰਤੀ ਪਾਇਲਟ ਲਾਪਤਾ ਹੈ।

ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਮੈਂ ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ। ਪੂਰੇ ਦੇਸ਼ ਨੂੰ ਇਸ ਬਹਾਦਰ ਬੇਟੇ 'ਤੇ ਮਾਣ ਹੈ ਅਤੇ ਹਰ ਕੋਈ ਉਸ ਦੀ ਸੁਰੱਖਿਆ ਵਾਪਸੀ ਦੀ ਉਮੀਦ ਕਰ ਰਿਹਾ ਹਾਂ। ਅਸੀਂ ਸਾਰੇ ਆਪਣੇ ਦੇਸ਼ ਨੂੰ ਸੁਰੱਖਿਅਤ ਅਤੇ ਮਜ਼ਬੂਤ ਕਰਨ ਲਈ ਇਕਜੁੱਟ ਹਾਂ।''
ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
NEXT STORY