ਗੁਮਲਾ— ਇੱਥੋਂ ਦੇ ਰਾਇਡੀਹ ਸਥਿਤ ਜੈ ਕਿਸਾਨ ਹਾਈ ਸਕੂਲ ਦੇ ਲਾਪਤਾ ਵਿਦਿਆਰਥੀ ਦੀ ਲਾਸ਼ ਬੁੱਧਵਾਰ ਸਵੇਰੇ ਮਿਲੀ ਹੈ। ਵਿਦਿਆਰਥੀ ਪੁਨੀਤ ਸਿੰਘ 8ਵੀਂ ਜਮਾਤ 'ਚ ਪੜ੍ਹਦਾ ਸੀ। ਉਸ ਦੀ ਉਮਰ 12 ਸਾਲ ਹੈ। ਪਿੰਡ ਵਾਸੀਆਂ ਦੇ ਨਾਲ ਮਿਲ ਕੇ ਪਰਿਵਾਰਕ ਮੈਂਬਰਾਂ ਨੇ ਖੁਦ ਲਾਪਤਾ ਵਿਦਿਆਰਥੀਆਂ ਦੀ ਲਾਸ਼ ਲੱਭ ਲਈ। ਲਾਸ਼ ਦਾ ਸੱਜਾ ਹੱਥ ਗਾਇਬ ਹੈ।
ਪੁਨੀਤ ਪਿਛਲੇ 4 ਸਿਤੰਬਰ ਤੋਂ ਹੀ ਗਾਇਬ ਸੀ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਲਾਸ਼ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਦੇਖਣ ਤੋਂ ਲੱਗ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਾਸ਼ ਇਕ ਹੀ ਹਾਲਤ 'ਚ ਇੱਥੇ ਪਈ ਹੋਈ ਸੀ। ਮੌਕੇ 'ਤੇ ਪੁੱਜੀ ਪੁਲਸ ਨੇ ਸ਼ੱਕ ਜਤਾਇਆ ਹੈ ਕਿ ਅਪਰਾਧੀਆਂ ਨੇ ਵਿਦਿਆਰਥੀ ਦਾ ਕਤਲ ਕਰਨ ਦੇ ਬਾਅਦ ਹੱਥ ਕੱਟ ਦਿੱਤਾ ਹੋਵੇਗਾ। ਜੰਗਲੀ ਜਾਨਵਰਾਂ ਵੱਲੋਂ ਵੀ ਹੱਥ ਖਾਣ ਦਾ ਸ਼ੱਕ ਕੁਝ ਪਿੰਡ ਵਾਸੀਆਂ ਨੂੰ ਹੈ।
ਲਾਸ਼ ਮਿਲਣ ਦੇ ਬਾਅਦ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਗੁੱਸੇ 'ਚ ਹਨ। ਲੋਕਾਂ ਨੇ ਸਕੂਲ ਅਤੇ ਥਾਣੇ ਦੇ ਘੇਰਾਵ ਕੀਤਾ ਹੈ। ਇਸ ਦੌਰਾਨ ਔਰਤਾਂ ਸਮੇਤ ਪਿੰਡ ਵਾਸੀ ਹਥਿਆਰਬੰਦ ਸਨ। ਮ੍ਰਿਤਕ ਵਿਦਿਆਰਥੀ ਇਕਲੌਤਾ ਸੀ। ਉਸ ਦਾ ਪਿਤਾ ਕਿਸਾਨ ਹਨ। ਆਰਥਿਕ ਸਥਿਤੀ ਠੀਕ ਨਾ ਹੋਣ ਦੇ ਬਾਅਦ ਵੀ ਪਿਤਾ ਪੁਨੀਤ ਨੂੰ ਸ਼ਹਿਰ ਦੇ ਵਧੀਆ ਸਕੂਲ 'ਚ ਪੜ੍ਹਾ ਰਹੇ ਸਨ। ਚਾਰ ਸਿਤੰਬਰ ਨੂੰ ਹਰ ਦਿਨ ਦੀ ਤਰ੍ਹਾਂ ਪੁਨੀਤ ਸਕੂਲ ਜਾਣ ਲਈ ਘਰ ਤੋਂ ਨਿਕਲਿਆ ਸੀ ਪਰ ਦੇਰ ਸ਼ਾਮ ਤੱਕ ਉਹ ਵਾਪਸ ਘਰ ਨਹੀਂ ਪੁੱਜਾ। ਇਸ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਰਾਇਡੀਹ ਥਾਣੇ 'ਚ ਇਸ ਦੀ ਸੂਚਨਾ ਦਿੱਤੀ।
ਹਿਮਾਚਲ 'ਚ ਬਲਿਊ ਵ੍ਹੇਲ ਗੇਮ ਨਾਲ ਪਹਿਲੀ ਮੌਤ, ਸੁਸਾਇਡ ਨੋਟ ਬਰਾਮਦ
NEXT STORY