ਵੈੱਬ ਡੈਸਕ : ਦੁਸ਼ਮਣ ਦੀ ਹੁਣ ਖੈਰ ਨਹੀਂ... ਕਿਉਂਕਿ ਭਾਰਤੀ ਫੌਜ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਹੋਰ ਵਧਾਉਣ ਦੇ ਟੀਚੇ ਨਾਲ ਛੇ ਨਵੀਆਂ AK-630 30 ਮਿਮੀ ਮਲਟੀ ਬੈਰਲ ਏਅਰ ਡਿਫੈਂਸ ਗਨ ਖਰੀਦਣ ਦਾ ਟੈਂਡਰ ਜਾਰੀ ਕਰ ਦਿੱਤਾ ਹੈ। ਫੌਜ ਦੇ ਮੁਤਾਬਕ ਇਹ ਫੈਸਲਾ ਮਿਸ਼ਨ ਸੁਦਰਸ਼ਨ ਚੱਕਰ ਦੇ ਤਹਿਤ ਲਿਆ ਗਿਆ ਹੈ, ਜਿਸ ਦਾ ਟੀਚਾ 2035 ਤੱਕ ਸੁਰੱਖਿਆ ਵਿਵਸਥਾ ਨੂੰ ਬਹੁ-ਪੱਧਰੀ ਤੇ ਵਧੇਰੇ ਸਵਦੇਸ਼ੀ ਬਣਾਉਣਾ ਹੈ।
ਟੈਂਡਰ ਦੀਆਂ ਮੁੱਖ ਗੱਲਾਂ
-ਹਰੇਕ ਗਨ ਤਕਰੀਬਨ ਇਕ ਮਿੰਟ ਵਿਚ 3000 ਰਾਊਂਡ ਫਾਇਰ ਕਰ ਸਕਦੀ ਹੈ ਤੇ ਇਸ ਦੀ ਮਾਰਕ ਸਮਰੱਥਾ ਤਕਰੀਬਨ 4 ਕਿਲੋਮੀਟਰ ਤੱਕ ਦੱਸੀ ਜਾ ਰਹੀ ਹੈ।
-ਹਥਿਆਰ ਟ੍ਰੇਲਰ-ਮਾਊਂਟਿਡ ਰਹਿਣਗੀਆਂ ਤਾਂ ਕਿ ਲੋੜ ਪੈਣ ਉੱਤੇ ਇਨ੍ਹਾਂ ਨੂੰ ਤੇਜ਼ੀ ਨਾਲ ਕਿਤੇ ਵੀ ਤਾਇਨਾਤ ਕੀਤਾ ਜਾ ਸਕੇ।
-ਹਰ ਯੂਨਿਟ ਵਿਚ ਆਲ ਵੇਦਰ ਇਲੈਕਟ੍ਰੋ-ਆਪਟੀਕਲ ਫਾਇਰ ਕੰਟਰੋਲ ਸਿਸਟਮ ਹੋਵੇਗਾ, ਜਿਸ ਨਾਲ ਖਰਾਬ ਮੌਸਮ ਵਿਚ ਵੀ ਟੀਚੇ ਦਾ ਸਟੀਕ ਪਤਾ ਲਾਇਆ ਜਾ ਸਕੇਗਾ।
-ਇਨ੍ਹਾਂ ਪ੍ਰਣਾਲੀਆਂ ਦਾ ਟੀਚਾ ਸਰਹੱਦੀ ਇਲਾਕਿਆਂ ਵਿਚ ਡਰੋਨ, ਰਾਕੇਟ, ਆਰਟਿਲਰੀ ਤੇ ਮੋਟਰ ਜਿਹੇ ਹਵਾਈ ਖਤਰਿਆਂ ਨਾਲ ਨਜਿੱਠਣਾ ਹੈ।
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਹ ਟੈਂਡਰ ਐਡਵਾਂਸ ਵੈਪਨ ਤੇ ਇਕਵਿਪਮੈਂਟਟ ਇੰਡੀਆ ਲਿਮਟਿਡ ਦੇ ਨਾਲ ਜਾਰੀ ਕੀਤਾ ਗਿਆ ਹੈ ਤੇ ਚੋਣ ਪ੍ਰਕਿਰਿਆ ਤੋਂ ਬਾਅਦ ਜਲਦੀ ਹੀ ਤਾਇਨਾਤੀ ਸ਼ੁਰੂ ਕਰ ਦਿੱਤੀ ਜਾਵੇਗੀ। ਫੌਜ ਦੇ ਸੂਤਰਾਂ ਮੁਤਾਬਕ ਇਹ ਹਥਿਆਰ ਮਿਸ਼ਨ ਸੁਦਰਸ਼ਨ ਚੱਕਰ ਦੀ ਅਹਿਮ ਕੜੀ ਸਾਬਿਤ ਹੋਣਗੀਆਂ ਤੇ ਸਰਹੱਦੀ ਹਵਾਈ ਸੁਰੱਖਿਆ ਨੂੰ ਮਜ਼ਬੂਤੀ ਦੇਣਗੀਆਂ।
ਫੌਜ ਦੀ ਅਗਵਾਈ ਨੇ ਦਿਖਾਇਆ ਸਖਤ ਰੁਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਉੱਤੇ ਮਿਸ਼ਨ ਸੁਦਰਸ਼ਨ ਚੱਕਰ ਦੀ ਰੂਪਰੇਖਾ ਐਲਾਨ ਕੀਤੀ ਸੀ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਹੱਦ ਉੱਤੇ ਕੋਈ ਗੜਬੜੀ ਹੋਈ ਤਾਂ ਆਪ੍ਰੇਸ਼ਨ ਸਿੰਦੂਰ 2.0 ਵਿਚ ਕੋਈ ਰਿਆਇਤ ਨਹੀਂ ਹੋਵੇਗੀ। ਇਹ ਕਦਮ ਇਸੇ ਸਬੰਧ ਵਿਚ ਸੁਰੱਖਿਆ ਸਮਰੱਥਾ ਵਧਾਉਣ ਦੇ ਲਈ ਚੁੱਕਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਪੁਲਸ ਦੇ ADGP ਨੇ ਕੀਤੀ ਖ਼ੁਦਕੁਸ਼ੀ
NEXT STORY