ਜਲੰਧਰ (ਖੁਰਾਣਾ)–ਨਗਰ ਨਿਗਮ ਪ੍ਰਸ਼ਾਸਨ ਨੇ ਵੈਸਟ ਵਿਧਾਨ ਸਭਾ ਹਲਕੇ ਨਾਲ ਜੁੜੇ 78 ਵਿਵਾਦਿਤ ਟੈਂਡਰਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਇਨ੍ਹਾਂ ’ਤੇ ਕੀਤੀ ਗਈ ਜਾਂਚ ਰਿਪੋਰਟ ਹਾਲੇ ਵੀ ਪੈਂਡਿੰਗ ਹੈ। ਇਹ ਉਹੀ ਟੈਂਡਰ ਹਨ, ਜਿਨ੍ਹਾਂ ਵਿਚ ਨਗਰ ਨਿਗਮ ਦੇ ਜੂਨੀਅਰ ਇੰਜੀਨੀਅਰਾਂ (ਜੇ. ਈਜ਼) ’ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਨਿਗਮ ਠੇਕੇਦਾਰਾਂ ਨੂੰ ਥਰਡ ਪਾਰਟੀ ਇੰਸਪੈਕਸ਼ਨ ਤੋਂ ਬਚਾਉਣ ਲਈ 10 ਲੱਖ ਰੁਪਏ ਤੋਂ ਘੱਟ ਦੇ ਜ਼ਿਆਦਾਤਰ ਐਸਟੀਮੇਟ ਬਣਾਏ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਤਰੱਕੀਆਂ
ਸੂਤਰਾਂ ਅਨੁਸਾਰ ਅੱਜ ਇਨ੍ਹਾਂ ਟੈਂਡਰਾਂ ਦੀ ਟੈਕਨੀਕਲ ਬਿੱਡ ਖੋਲ੍ਹੀ ਗਈ ਅਤੇ ਵੀਰਵਾਰ ਨੂੰ ਫਾਈਨਾਂਸ਼ੀਅਲ ਬਿੱਡ ਵੀ ਖੋਲ੍ਹ ਦਿੱਤੀ ਜਾਵੇਗੀ। ਇਨ੍ਹਾਂ ਟੈਂਡਰਾਂ ਵਿਚ ਵੈਸਟ ਵਿਧਾਨ ਸਭਾ ਹਲਕੇ ਦੇ ਲਗਭਗ 11-12 ਵਾਰਡਾਂ ਦੀ ਮੇਨਟੀਨੈਂਸ ਨਾਲ ਜੁੜੇ ਕੰਮ ਵੀ ਸ਼ਾਮਲ ਹਨ। ਖਾਸ ਗੱਲ ਇਹ ਰਹੀ ਕਿ ਇਨ੍ਹਾਂ ਵਾਰਡਾਂ ਦੇ ਸਾਰੇ ਅੈਸਟੀਮੇਟ ਇਕ ਬਰਾਬਰ ਰਾਸ਼ੀ ਭਾਵ 9.94 ਲੱਖ ਰੁਪਏ ਦੇ ਬਣਾਏ ਗਏ ਸਨ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਸੀ ਕਿ ਜੇ. ਈਜ਼ ਘਰ ਬੈਠੇ ਹੀ ਐਸਟੀਮੇਟ ਤਿਆਰ ਕਰ ਰਹੇ ਹਨ ਅਤੇ ਲੱਗਭਗ 90 ਫੀਸਦੀ ਟੈਂਡਰ 10 ਲੱਖ ਰੁਪਏ ਤੋਂ ਘੱਟ ਰਾਸ਼ੀ ਦੇ ਬਣਾਏ ਗਏ ਹਨ ਤਾਂ ਜੋ ਠੇਕੇਦਾਰਾਂ ਨੂੰ ਥਰਡ ਪਾਰਟੀ ਜਾਂਚ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਸ ਮਾਮਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਭੇਜੀ ਗਈ ਸੀ, ਜਿਸ ਤੋਂ ਬਾਅਦ ਚੰਡੀਗੜ੍ਹ ਵਿਚ ਬੈਠੇ ਅਧਿਕਾਰੀਆਂ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਰਿਪੋਰਟ ਤਲਬ ਕੀਤੀ ਸੀ, ਹਾਲਾਂਕਿ ਜਾਂਚ ਹਾਲੇ ਜਾਰੀ ਹੈ ਪਰ ਅੱਜ ਮੇਅਰ, ਕਮਿਸ਼ਨਰ ਅਤੇ ਬੀ. ਐਂਡ ਆਰ. ਵਿਭਾਗ ਨਾਲ ਜੁੜੇ ਉਕਤ ਅਧਿਕਾਰੀਆਂ ਦੀ ਇਕ ਐਮਰਜੈਂਸੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਫਿਲਹਾਲ ਟੈਂਡਰ ਖੋਲ੍ਹ ਦਿੱਤੇ ਜਾਣ।
ਉਨ੍ਹਾਂ ਇਲਾਕਿਆਂ ਦੇ ਟੈਂਡਰਾਂ ’ਤੇ ਲੱਗੀ ਸੀ ਰੋਕ
ਸੰਤ ਰਾਮਾਨੰਦ ਪਾਰਕ, ਸ੍ਰੀ ਗੁਰੂ ਰਵਿਦਾਸ ਪਾਰਕ, ਭਗਵਾਨ ਵਾਲਮੀਕਿ ਪਾਰਕ, ਜੇ. ਪੀ. ਨਗਰ ਟੈਂਕੀ ਵਾਲਾ ਪਾਰਕ, ਬਸਤੀ ਮਿੱਠੂ ਗੁਰਦੁਆਰਾ ਦੇ ਨੇੜੇ ਪਾਰਕ, ਹਰਬੰਸ ਨਗਰ ਪਾਰਕ, ਨਿਜਾਤਮ ਨਗਰ ਪਾਰਕ, ਵਾਰਡ ਨੰਬਰ 56 ਦਾ ਪਾਰਕ, ਬਸਤੀ ਮਿੱਠੂ ਦੀਆਂ ਗਲੀਆਂ, ਹਰਗੋਬਿੰਦ ਨਗਰ ਕਾਲੋਨੀ ਦਾ ਪਾਰਕ, ਗੁਰੂ ਨਾਨਕ ਪਾਰਕ, ਭਗਵਾਨ ਵਾਲਮੀਕਿ ਕਮਿਊਨਿਟੀ ਹਾਲ, ਪੱਪੂ ਪ੍ਰਧਾਨ ਵਾਲੀ ਗਲੀ, ਸਤਰੰਗੀ ਮੁਹੱਲਾ, ਬਸਤੀ ਗੁਜ਼ਾਂ, ਗੋਵਿੰਦ ਨਗਰ ਅਤੇ ਢੰਡਾਰ ਮੰਦਰ ਗਲੀ, ਆਰੀਆ ਸਕੂਲ ਵਾਲੀ ਗਲੀ, ਜੁਗਲ ਸੋਨੀ ਸਟੀਲ ਵਾਲੀ ਗਲੀ, ਮਨਜੀਤ ਨਗਰ, ਵੱਡਾ ਵਿਹੜਾ ਬਸਤੀ ਸ਼ੇਖ, ਪਾਹਵਾ ਸਰਜੀਕਲ ਵਾਲੀ ਗਲੀ, ਘਈ ਫਰਨੀਚਰ ਦੇ ਨੇੜੇ ਗਲੀ, ਅਵਤਾਰ ਨਗਰ, ਭਾਰਗੋ ਕੈਂਪ ਦੇ ਪਾਰਕ ਅਤੇ ਗਲੀਆਂ, ਕਰਤਾਰ ਨਗਰ, ਜੱਲੋਵਾਲ ਆਬਾਦੀ, ਕੇ. ਪੀ. ਪਾਰਕ, ਲਕਸ਼ਮੀ ਨਾਰਾਇਣ ਮੰਦਰ ਪਾਰਕ, ਤੇਜਮੋਹਨ ਨਗਰ, ਉੱਤਮ ਸਿੰਘ ਨਗਰ, ਕੋਟ ਸਦੀਕ ਦੀਆਂ ਗਲੀਆਂ।
ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਰਿਸ਼ਤੇਦਾਰਾਂ ਨੂੰ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਸਸਤੇ 'ਚ ਵਿਕ ਰਿਹੈ 'ਚਿੱਟਾ ਸੋਨਾ'! ਮੰਤਰੀ ਨੇ ਸਰਕਾਰ ਨੂੰ ਦਖ਼ਲ ਦੇਣ ਦੀ ਕੀਤੀ ਮੰਗ
NEXT STORY