ਆਈਜੋਲ-ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਮਿਜ਼ੋਰਮ ਦੀ ਕਾਂਗਰਸ ਸਰਕਾਰ ਨੂੰ 'ਭ੍ਰਿਸ਼ਟ' ਦੱਸਦੇ ਹੋਏ ਕਿਹਾ ਹੈ ਕਿ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਣ 'ਚ ਸਫਲ ਨਹੀਂ ਹੋ ਸਕੀ ਹੈ। ਆਈਜ਼ੋਲ ਦੇ ਆਰ ਦੇਂਗਥੂਆਮਾ ਇੰਡੋਰ ਸਟੇਡੀਅਮ 'ਚ ਰੈਲੀ ਦੇ ਦੌਰਾਨ ਅਮਿਤ ਸ਼ਾਹ ਨੇ ਸੂਬੇ ਦੇ ਮੁੱਖ ਮੰਤਰੀ ਲਾਲ ਥਨਹਵਲਾ 'ਤੇ 'ਭ੍ਰਿਸ਼ਟ ਸਰਕਾਰ' ਅਤੇ ਵੰਸ਼ਵਾਦੀ ਸ਼ਾਸ਼ਨ ਚਲਾਉਣ ਦਾ ਆਰੋਪ ਲਗਾਇਆ ਹੈ।
ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਥਨਹਵਲਾ ਆਪਣੇ ਛੋਟੇ ਬੇਟੇ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਦੇ ਛੋਟੇ ਬੇਟੇ ਲਾਲ ਥੰਜਾਰਾ ਰਾਜ ਦੇ ਸਿਹਤ ਮੰਤਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਮਿਜ਼ੋਰਮ 'ਚ ਵਿਰੋਧੀ ਪਾਰਟੀ ਮਿਜ਼ੋ ਨੈਸ਼ਨਲ ਫ੍ਰੰਟ ਸਮੇਤ ਕਿਸੇ ਵੀ ਹੋਰ ਰਾਜਨੀਤਿਕ ਦਲ ਦੇ ਨਾਲ ਗਠਬੰਧਨ ਨਹੀਂ ਕਰੇਗੀ। ਇਹ ਪਾਰਟੀ ਨਾਰਥ ਈਸਟ ਡੈਮੋਕ੍ਰੇਟਿਕ ਐਲਾਇੰਸ (ਐੱਨ. ਈ. ਡੀ. ਏ.) ਦਾ ਇਕ ਭਾਗ ਹੈ।
ਭਾਜਪਾ ਨੇ 2016 'ਚ ਐੱਨ. ਈ. ਡੀ. ਏ. ਨਾਂ ਦਾ ਰਾਜਨੀਤਿਕ ਗਠਬੰਧਨ ਕੀਤਾ ਸੀ। ਇਸ 'ਚ ਲੱਗਾ ਪੀਪਲਸ ਫ੍ਰੰਟ, ਸਿੱਕਿਮ ਡੈਮੋਕ੍ਰੇਟਿਕ ਫ੍ਰੰਟ, ਪੀਪਲਸ ਪਾਰਟੀ ਆਫ ਅਰੁਣਾਂਚਲ, ਅਸਮ ਗਣ ਪਰਿਸ਼ਦ ਅਤੇ ਬੋਡੋਲੈਂਡ ਪੀਪਲਸ ਫ੍ਰੰਟ ਸ਼ਾਮਿਲ ਸਨ। ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਮਿਜ਼ਰੋਮ ਦੀ ਸਾਰੀਆਂ 40 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ। ਮਿਜ਼ਰੋਮ 'ਚ 28 ਨਵੰਬਰ ਨੂੰ ਇਕ ਪੜਾਅ 'ਚ ਚੋਣ ਹੋਵੇਗੀ। ਚੋਣ ਨਤੀਜੇ ਦਾ ਐਲਾਨ 11 ਦਸੰਬਰ ਨੂੰ ਹੋਰ ਚਾਰ ਸੂਬਿਆਂ ਦੀਆਂ ਚੋਣਾਂ ਦੇ ਨਾਲ ਹੋਵੇਗਾ।
ਆਈ. ਐੈੱਸ. ਆਈ. ਦਾ ਜਾਸੂਸ ਮੇਰਠ ਤੋਂ ਗ੍ਰਿਫਤਾਰ, ਪਾਕਿਸਤਾਨ ਨੂੰ ਦੇ ਰਿਹਾ ਸੀ ਅਹਿਮ ਜਾਣਕਾਰੀ
NEXT STORY