ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਸੰਦੇਸ਼ਖਾਲੀ ਖੇਤਰ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ’ਤੇ ਭੀੜ ਨੇ ਹਮਲਾ ਕਰ ਦਿੱਤਾ ਜਿਸ ਕਾਰਨ 6 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਇਕ ਅਧਿਕਾਰੀ ਅਨੁਸਾਰ ਨਜਾਤ ਪੁਲਸ ਸਟੇਸ਼ਨ ਦੀ ਇਕ ਟੀਮ ਸ਼ੁੱਕਰਵਾਰ ਰਾਤ ਤ੍ਰਿਣਮੂਲ ਕਾਂਗਰਸ ਦੇ ਵਰਕਰ ਮੂਸਾ ਮੁੱਲਾ ਨੂੰ ਗ੍ਰਿਫ਼ਤਾਰ ਕਰਨ ਲਈ ਸੰਦੇਸ਼ਖਾਲੀ ਬਲਾਕ ਦੇ ਬੋਯਾਰਮਾਰੀ ਪਿੰਡ ਗਈ ਸੀ। ਇਸ ਦੌਰਾਨ ਪਿੰਡ ਵਾਸੀਆਂ ਦੇ ਇਕ ਗਰੁੱਪ ਨੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ।
ਮੂਸਾ ਮੁੱਲਾ ਨੂੰ ਇਲਾਕੇ ’ਚ ਮੱਛੀ ਪਾਲਣ ਵਾਲੀਆਂ ਥਾਵਾਂ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਵਾਧੂ ਪੁਲਸ ਫੋਰਸ ਤਾਇਨਾਤ ਕਰਨ ਤੇ ਭੀੜ ਨੂੰ ਖਿੰਡਾਉਣ ਤੋਂ ਬਾਅਦ ਹੀ ਥਾਣੇ ਲਿਜਾਇਆ ਗਿਆ। ਇਸ ਤੋਂ ਇਲਾਵਾ ਪਿੰਡ ਦੇ ਮੁਖੀ ਸਮੇਤ ਤ੍ਰਿਣਮੂਲ ਕਾਂਗਰਸ ਦੇ 2 ਸਥਾਨਕ ਆਗੂਆਂ ਨੂੰ ਵੀ ਭੀੜ ਨੂੰ ਭੜਕਾਉਣ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ।
ਪਿਛਲੇ ਸਾਲ 5 ਜਨਵਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਕ ਟੀਮ ਜੋ ਰਾਸ਼ਨ ਵੰਡ ਘਪਲੇ ਦੇ ਸਬੰਧ ’ਚ ਇਕ ਪ੍ਰਭਾਵਸ਼ਾਲੀ ਸਥਾਨਕ ਤ੍ਰਿਣਮੂਲ ਨੇਤਾ ਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਸ਼ੇਖ ਸ਼ਾਹਜਹਾਂ ਦੇ ਘਰ ਛਾਪਾ ਮਾਰਨ ਆਈ ਸੀ, ’ਤੇ ਵੀ ਇਸੇ ਤਰ੍ਹਾਂ ਦਾ ਹਮਲਾ ਕੀਤਾ ਗਿਆ ਸੀ।
ਖ਼ਤਰੇ ’ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ
NEXT STORY