ਸ਼ਿਲਾਂਗ (ਭਾਸ਼ਾ)- ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਵਿਚ ਐਤਵਾਰ ਰਾਤ ਇਕ ਸਰਹੱਦੀ ਚੌਕੀ 'ਤੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਬੀ.ਐੱਸ.ਐੱਫ. ਦੇ 2 ਜਵਾਨਾਂ ਸਮੇਤ ਘੱਟੋ-ਘੱਟ 5 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਸੂਬੇ ਦੀ ਰਾਜਧਾਨੀ ਤੋਂ 100 ਕਿਲੋਮੀਟਰ ਦੱਖਣ ਵੱਲ ਡਾਵਕੀ ਕਸਬੇ ਨੇੜੇ ਉਮਸੀਮ ਪਿੰਡ ’ਚ ਰਾਤ ਕਰੀਬ 10 ਵਜੇ ਭੀੜ ਨੇ ਚੌਕੀ ’ਤੇ ਹਮਲਾ ਕਰ ਦਿੱਤਾ। ਬੀ.ਐੱਸ.ਐੱਫ. ਮੇਘਾਲਿਆ ਫਰੰਟੀਅਰ ਦੇ ਇੰਸਪੈਕਟਰ ਜਨਰਲ (ਆਈਜੀ) ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਅਸੀਂ ਬਹੁਤ ਸਾਰੀ ਸਮੱਗਰੀ ਜ਼ਬਤ ਕੀਤੀ ਹੈ, ਜਿਸ ਨੂੰ ਸਮੱਗਲਿੰਗ ਰਾਹੀਂ ਬੰਗਲਾਦੇਸ਼ ਭੇਜਿਆ ਜਾਣਾ ਸੀ। ਇਸ ਕਾਰਵਾਈ ਤੋਂ ਬਾਅਦ ਹੀ ਸਮੱਗਲਰਾਂ ਨੇ ਚੌਕੀ ’ਤੇ ਹਮਲਾ ਕਰ ਦਿੱਤਾ ।
ਬੀ.ਐੱਸ.ਐੱਫ. ਨੇ ਐਤਵਾਰ ਸਮੱਗਲਿੰਗ ਦੀਆਂ 2 ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਸਵੇਰੇ ਉਨ੍ਹਾਂ ਨੇ ਉਮਸੀਮ ਪਿੰਡ ਤੋਂ 2.21 ਲੱਖ ਰੁਪਏ ਦੇ ਕੱਪੜੇ ਬਰਾਮਦ ਕੀਤੇ। ਰਾਤ ਨੂੰ ਇਸੇ ਪਿੰਡ ਵਿਚ 50,000 ਰੁਪਏ ਦੀਆਂ ਸਾੜੀਆਂ ਬਰਾਮਦ ਕੀਤੀਆਂ। ਬੀ.ਐੱਸ.ਐੱਫ. ਨੂੰ ਸ਼ੱਕ ਹੈ ਕਿ ਸਮੱਗਲਰਾਂ ਨੇ ਕਾਰਵਾਈ ਦਾ ਬਦਲਾ ਲੈਣ ਲਈ ਭੀੜ ਇਕੱਠੀ ਕੀਤੀ ਅਤੇ ਚੌਕੀ ਨੂੰ ਘੇਰਾ ਪਾ ਲਿਆ।
ਜੰਮੂ-ਕਸ਼ਮੀਰ 'ਚ ਪੂਰਨ ਸ਼ਾਂਤੀ ਸਥਾਪਤ ਹੋਣ 'ਤੇ ਵਾਪਸ ਹੋਵੇਗਾ ਅਫਸਪਾ : ਰਾਜਨਾਥ
NEXT STORY