ਨਵੀਂ ਦਿੱਲੀ— ਸੋਧੇ ਹੋਏ ਨਾਗਰਿਕਤਾ ਕਾਨੂੰਨ ਤੇ ਸ਼ਹਿਰੀਆਂ ਬਾਰੇ ਮੁਜ਼ਾਹਰਿਆਂ ਦੇ ਪਿਛੋਕੜ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਦੋਸ਼ ਲਾਇਆ ਕਿ ਪ੍ਰਧਾਨ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਲੋਕਾਂ ਨੂੰ ਵੰਡ ਰਹੇ ਹਨ ਤੇ ਆਪਣੀਆਂ ਨਾਕਾਮੀਆਂ ਨੂੰ ਢਕਣ ਲਈ ਨਫਰਤਾਂ ਪਿੱਛੇ ਲੁਕ ਰਹੇ ਹਨ। ਆਪਣੇ ਟਵੀਟ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਪਿਆਰੇ ਨੌਜਵਾਨਾਂ ਦਾ ਭਵਿੱਖ ਮੋਦੀ ਅਤੇ ਸ਼ਾਹ ਨੇ ਬਰਬਾਦ ਕਰ ਦਿੱਤਾ ਹੈ। ਉਹ ਨੌਕਰੀਆਂ 'ਚ ਕਮੀ ਅਤੇ ਅਰਥਵਿਵਸਥਾ ਦੀ ਮਾੜੀ ਸਥਿਤੀ ਨੂੰ ਲੈ ਕੇ ਨੌਜਵਾਨਾਂ ਦੇ ਭਾਰੇ ਗੁੱਸੇ ਦਾ ਸਾਹਮਣਾ ਨਹੀਂ ਕਰ ਸਕਦੇ। ਅਸੀਂ ਹਰ ਭਾਰਤੀ ਪ੍ਰਤੀ ਪਿਆਰ ਦਿਖਾ ਕੇ ਉਨ੍ਹਾਂ ਦੇ ਮਨਸੂਬਿਆਂ ਨੂੰ ਭਾਂਜ ਦੇ ਸਕਦੇ ਹਾਂ। ਕਾਂਗਰਸ ਸੋਧੇ ਹੋਏ ਨਾਗਰਿਕਤਾ ਕਾਨੂੰਨ ਨੂੰ ਗੈਰ-ਵਿਧਾਨਿਕ ਕਰਾਰ ਦੇ ਕੇ ਇਸ ਦਾ ਖੁੱਲ੍ਹੇਆਮ ਵਿਰੋਧ ਕਰ ਰਹੀ ਹੈ। ਉਸ ਨੇ ਸੀ. ਏ. ਏ. ਵਿਰੁੱਧ ਸੋਮਵਾਰ ਨੂੰ ਰਾਜਘਾਟ 'ਚ ਸੱਤਿਆਗ੍ਰਹਿ ਕਰਨ ਦਾ ਫੈਸਲਾ ਕੀਤਾ।
ਕੀ ਤੁਹਾਨੂੰ ਵੀ ਸਤਾਉਂਦਾ ਹੈ ਦੂਸਰਿਆਂ ਤੋਂ ਪਿੱਛੇ ਰਹਿਣ ਦਾ ਡਰ?
NEXT STORY