ਨਵੀਂ ਦਿੱਲੀ— ਸੰਸਦ ਦੇ ਦੋਹਾਂ ਸਦਨਾਂ 'ਚ ਬੁੱਧਵਾਰ ਨੂੰ ਹੰਗਾਮਾ ਹੋਇਆ ਜਿਸ ਦੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਮੁਅਤਲ ਕਰ ਦਿੱਤਾ ਗਿਆ। ਬੁੱਧਵਾਰ ਨੂੰ ਜਾਰੀ ਗਤੀਰੋਧ ਵਿਚਕਾਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮੁਲਕਾਤਾ ਕਰਕੇ ਸੁਲਹ ਕਰਨ ਵੀ ਕੋਸ਼ਿਸ਼ ਕੀਤੀ ਸੀ। ਇਸ ਦਾ ਕੁਝ ਅਸਰ ਨਜ਼ਰ ਨਹੀਂ ਆਇਆ। ਕਾਂਗਰਸ ਅਤੇ ਵਿਰੋਧੀ ਧਿਰ ਪਾਰਟੀ ਦੇ ਮੈਂਬਰ ਕਾਰਵਾਈ ਬੰਦ ਕਰਕੇ ਲਗਾਤਾਰ ਨਾਅਰੇਬਾਜ਼ਰੀ ਕਰਦੇ ਰਹੇ।
ਰਾਜ ਸਭਾ ਅਤੇ ਲੋਕਸਭਾ 'ਚ ਕਾਂਗਰਸ ਸੰਸਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮੁਆਫੀ ਮੰਗਣ ਦੀ ਮੰਗ 'ਤੇ ਅੜੇ ਹੋਏ ਹਨ। ਪੀ.ਐਮ ਮੋਦੀ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ 'ਤੇ ਗੁਜਰਾਤ ਚੋਣਾਂ ਦੌਰਾਨ ਦਿੱਤੇ ਬਿਆਨ ਖਿਲਾਫ ਕਾਂਗਰਸ ਮੈਂਬਰ ਪ੍ਰਦਰਸ਼ਨ ਕਰ ਰਹੇ ਹਨ। ਬੁੱਧਵਾਰ ਦੀ ਸਵੇਰ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸ ਨੇਤਾ 'ਪੀ.ਐਮ ਮੁਆਫੀ ਮੰਗੇ' ਸਰਕਾਰ ਦੀ ਤਾਨਾਸ਼ਾਹੀ ਨਹੀਂ ਚੱਲੇਗੀ' ਦੇ ਨਾਅਰੇ ਲਗਾਉਦੇ ਹੋਏ ਵੇਲ ਤੱਕ ਆ ਗਏ।
ਇਸ ਵਿਚਕਾਰ ਰਾਜਸਭਾ ਦੇ ਸਭਾਪਤੀ ਵੈਂਕੇਯਾ ਨਾਇਡੂ ਦੀ ਅਪੀਲ ਦਾ ਕੋਈ ਅਸਰ ਕਾਂਗਰਸ ਸੰਸਦਾਂ 'ਤੇ ਨਹੀਂ ਪਿਆ। ਕਾਂਗਰਸ ਦੇ ਕੁਝ ਨੇਤਾ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ। ਸਦਨ 'ਚ ਹੰਗਾਮੇ ਨੂੰ ਵਧਦਾ ਦੇਖ ਉਪ-ਰਾਸ਼ਟਰਪਤੀ ਨੇ 12 ਵਜੇ ਤੱਕ ਲਈ ਰਾਜਸਭਾ ਦੀ ਕਾਰਵਾਈ ਮੁਅਤਲ ਕਰ ਦਿੱਤੀ।
ਬਲਾਤਕਾਰ ਦੇ ਦੋਸ਼ੀ ਬਾਬਾ ਵੀਰੇਂਦਰ ਦੇਵ ਦਿਕਸ਼ਿਤ ਦੇ ਅਧਿਆਤਮਿਕ ਯੂਨੀਵਰਸਿਟੀ 'ਤੇ CBI ਦਾ ਛਾਪਾ
NEXT STORY