ਮੁੰਬਈ, (ਭਾਸ਼ਾ)— ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਅਧੀਨ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਪਿਛਲੇ 5 ਸਾਲ ਦੌਰਾਨ ਵਿਦੇਸ਼ੀ ਅਤੇ ਘਰੇਲੂ ਦੌਰਿਆਂ 'ਤੇ 393 ਕਰੋੜ ਰੁਪਏ ਖਰਚ ਕੀਤੇ।
ਇਥੋਂ ਦੇ ਇਕ ਆਰ. ਟੀ. ਆਈ. ਵਰਕਰ ਗਲਗਲੀ ਨੇ ਪ੍ਰਧਾਨ ਮੰਤਰੀ ਦਫਤਰ 'ਚ ਆਰ. ਟੀ. ਆਈ. ਦਾਇਰ ਕਰ ਕੇ ਮੋਦੀ ਅਤੇ ਸਾਥੀ ਮੰਤਰੀਆਂ ਵਲੋਂ ਮਈ 2014 ਤੋਂ ਲੈ ਕੇ ਹੁਣ ਤਕ ਵਿਦੇਸ਼ੀ ਅਤੇ ਘਰੇਲੂ ਦੌਰਿਆਂ 'ਤੇ ਕੀਤੇ ਗਏ ਖਰਚ ਬਾਰੇ ਜਾਣਕਾਰੀ ਮੰਗੀ ਸੀ। ਮੋਦੀ ਸਰਕਾਰ ਨੇ ਦਸੰਬਰ 2018 'ਚ ਰਾਜ ਸਭਾ 'ਚ ਇਸ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਹੁਣ ਤਕ 2021 ਕਰੋੜ ਰੁਪਏ ਖਰਚ ਹੋਏ ਹਨ। ਇਨ੍ਹਾਂ 'ਚ ਸਫਰ ਦੇ ਨਾਲ-ਨਾਲ ਹੋਰ ਵੱਖ-ਵੱਖ ਸਹੂਲਤਾਂ 'ਤੇ ਹੋਇਆ ਖਰਚ ਸ਼ਾਮਲ ਹੈ। ਹੁਣ ਗਲਗਲੀ ਵਲੋਂ ਦਾਇਰ ਆਰ. ਟੀ. ਆਈ. ਵਲੋਂ ਖੁਲਾਸਾ ਹੋਇਆ ਹੈ ਕਿ ਮੋਦੀ ਅਤੇ ਸਾਥੀ ਮੰਤਰੀਆਂ ਨੇ ਵਿਦੇਸ਼ੀ ਦੌਰਿਆਂ 'ਤੇ 263 ਕਰੋੜ ਅਤੇ ਘਰੇਲੂ ਦੌਰਿਆਂ 'ਤੇ 48 ਕਰੋੜ ਰੁਪਏ ਖਰਚ ਕੀਤੇ। ਰਾਜ ਮੰਤਰੀਆਂ ਨੇ ਵਿਦੇਸ਼ੀ ਦੌਰਿਆਂ 'ਤੇ 29 ਕਰੋੜ ਅਤੇ ਘਰੇਲੂ ਦੌਰਿਆਂ 'ਤੇ 53 ਕਰੋੜ ਰੁਪਏ ਖਰਚੇ।
ਦੇਸ਼ ਦੇ ਗਰੀਬਾਂ ਦੀ ਜੋ ਜਾਤ ਹੈ, ਉਹ ਹੀ ਮੇਰੀ ਵੀ : ਮੋਦੀ
NEXT STORY