ਨਵੀਂ ਦਿੱਲੀ— ਉੜੀ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਸਖਤ ਕਦਮ ਚੁੱਕ ਕੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ। ਉਸ ਕਾਰਨ ਪਾਕਿਸਤਾਨ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਇਸ ਡਰ ਕਾਰਨ ਪਾਕਿਸਤਾਨ ਨੇ ਆਪਣੇ 17 ਅੱਤਵਾਦੀ ਟਿਕਾਣੇ ਵੀ ਬਦਲ ਲਏ। ਉੱਥੇ ਹੀ ਚੀਨ ਨੇ ਵੀ ਸਾਫ ਕਰ ਦਿੱਤਾ ਕਿ ਉਹ ਕਸ਼ਮੀਰ ਮੁੱਦੇ 'ਤੇ ਅਤੇ ਜੰਗ ਦੀ ਸਥਿਤੀ 'ਚ ਪਾਕਿਸਤਾਨ ਦਾ ਸਾਥ ਨਹੀਂ ਦੇਵੇਗਾ। ਇੰਨਾ ਹੀ ਨਹੀਂ ਭਾਰਤ ਦੇ ਸਖਤ ਕਦਮਾਂ ਤੋਂ ਡਰੇ ਪਾਕਿਸਤਾਨ ਨੇ ਰਾਜਸਥਾਨ ਸਰਹੱਦ ਕੋਲ ਫੌਜੀ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨੀ ਫੌਜ ਅਤੇ ਏਅਰਫੋਰਸ ਦਾ ਇਹ ਸਾਂਝਾ ਅਭਿਆਸ ਹੈ। ਇਸ ਅਭਿਆਸ 'ਚ 15 ਹਜ਼ਾਰ ਫੌਜੀ ਅਤੇ 300 ਹਵਾਈ ਫੌਜ ਦੇ ਕਰਮਚਾਰੀ ਸ਼ਾਮਲ ਹਨ। ਇਹ ਅਭਿਆਸ 30 ਸਤੰਬਰ ਤਕ ਚੱਲੇਗਾ। ਇਹ ਅਭਿਆਸ ਜੈਸਲਮੇਰ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ 'ਤੇ ਚੱਲ ਰਿਹਾ ਹੈ। ਉੱਥੇ ਹੀ ਸਿੰਧੂ ਜਲ ਸਮਝੌਤੇ 'ਤੇ ਮੋਦੀ ਸਰਕਾਰ ਵੱਲੋਂ ਚੱਲ ਰਹੀ ਸਮੀਖਿਆ 'ਤੇ ਵੀ ਪਾਕਿਸਤਾਨ 'ਚ ਹਲਚਲ ਮਚ ਗਈ ਹੈ, ਉਸ ਨੇ ਕਿਹਾ ਕਿ ਜੇਕਰ ਭਾਰਤ ਸਿੰਧੂ ਦਾ ਪਾਣੀ ਬੰਦ ਕਰਦਾ ਹੈ ਤਾਂ ਉਹ ਕੌਮਾਂਤਰੀ ਅਦਾਲਤ ਦਾ ਦਰਵਾਜ਼ਾ ਖੜਕਾਏਗਾ।
ਭਾਰਤ ਸਮੇਤ ਇਨ੍ਹਾਂ ਦੇਸ਼ਾਂ ਦਾ ਪਾਕਿਸਤਾਨ ਨੂੰ ਤਗੜਾ ਝਟਕਾ
ਪਾਕਿਸਤਾਨ 'ਚ ਨਵੰਬਰ 'ਚ ਹੋਣ ਜਾ ਰਹੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਸ਼ਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਨਹੀਂ ਲੈਣਗੇ। ਇਹ ਫੈਸਲਾ ਉੜੀ ਅੱਤਵਾਦੀ ਹਮਲੇ ਦੇ ਵਿਰੋਧ 'ਚ ਕੀਤਾ ਗਿਆ ਹੈ। ਸਾਰਕ ਚਾਰਟਰ ਮੁਤਾਬਕ ਇਕ ਵੀ ਮੈਂਬਰ ਦੇਸ਼ ਦੇ ਰਾਸ਼ਟਰ ਮੁਖੀ ਦੇ ਗੈਰ-ਹਾਜ਼ਰ ਰਹਿਣ 'ਤੇ ਸ਼ਿਖਰ ਸੰਮੇਲਨ ਨਹੀਂ ਹੋ ਸਕਦਾ ਹੈ। ਅੱਤਵਾਦ ਖਿਲਾਫ ਭਾਰਤੀ ਫੈਸਲੇ ਦਾ ਸਮਰਥਨ ਕਰਦੇ ਹੋਏ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਭੂਟਾਨ ਨੇ ਵੀ ਇਸਲਾਮਾਬਾਦ ਬੈਠਕ ਦਾ ਬਾਇਕਾਟ ਕਰਨ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖੇਤਰੀ ਸਹਿਯੋਗ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ।
1985 ਤੋਂ ਬਾਅਦ ਪਹਿਲੀ ਵਾਰ ਅਜਿਹਾ ਮੌਕਾ
ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤ ਸਾਰਕ ਸੰਮੇਲਨ 'ਚ ਹਿੱਸਾ ਨਹੀਂ ਲਵੇਗਾ। ਸਾਰਕ ਸੰਮੇਲਨ 9-10 ਨਵੰਬਰ ਨੂੰ ਇਸਲਾਮਾਬਾਦ 'ਚ ਹੋਵੇਗਾ। 1985 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਨੇ ਨਾ ਸਿਰਫ ਸਾਰਕ ਸੰਮੇਲਨ ਦਾ ਬਾਇਕਾਟ ਕੀਤਾ ਸਗੋਂ ਸਾਰਕ ਦੇ ਮੈਂਬਰ ਦੇਸ਼ਾਂ ਨੇ ਪਾਕਿਸਤਾਨ 'ਤੇ ਅੱਤਵਾਦ ਨੂੰ ਪਨਾਹ ਦੇਣ ਦਾ ਦੋਸ਼ ਲਾਉਂਦੇ ਹੋਏ ਇਸ ਸੰਮੇਲਨ 'ਚ ਨਾ ਜਾਣ ਦਾ ਫੈਸਲਾ ਕੀਤਾ ਹੈ।
ਪਾਕਿ 'ਤੇ ਹੋਰ ਨਕੇਲ ਕੱਸੇਗਾ ਭਾਰਤ
ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ 'ਤੇ ਹੋਰ ਨਕੇਲ ਕੱਸਦੇ ਹੋਏ ਉਸ ਕੋਲੋਂ ਵਿਸ਼ੇਸ਼ ਤਰਜੀਹੀ ਦੇਸ਼ (ਐੱਮ ਐੱਫ ਐੱਨ) ਦਾ ਦਰਜਾ ਖੋਹਣ ਦਾ ਵੀ ਸੰਕੇਤ ਦਿੱਤਾ ਹੈ। ਇਸ 'ਤੇ ਵਿਚਾਰ ਲਈ ਪ੍ਰਧਾਨ ਮੰਤਰੀ ਨੇ 29 ਸਤੰਬਰ ਨੂੰ ਵਿਸ਼ੇਸ਼ ਬੈਠਕ ਬੁਲਾਈ ਹੈ। ਸਿੰਧੂ ਜਲ ਸੰਧੀ ਦੀ ਸਮੀਖਿਆ ਤੋਂ ਬਾਅਦ ਮੋਦੀ ਸਰਕਾਰ ਦਾ ਇਹ ਇਕ ਹੋਰ ਸਖਤ ਸੰਦੇਸ਼ ਹੈ।
ਪਾਕਿ ਇਕ ਅੱਤਵਾਦੀ ਦੇਸ਼
ਜੇਨੇਵਾ 'ਚ ਪਾਕਿਸਤਾਨ ਵਿਰੁੱਧ ਹਮਲਾ ਤੇਜ਼ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਉਹ ਇਕ ਅੱਤਵਾਦੀ ਦੇਸ਼ ਹੈ, ਜੋ ਸਾਲਾਂ ਤੋਂ ਅਰਬਾਂ ਡਾਲਰ ਦੀ ਕੌਮਾਂਤਰੀ ਮਦਦ ਦੀ ਵਰਤੋਂ ਬਿਨਾਂ ਕਿਸੇ ਰੋਕ-ਟੋਕ ਤੋਂ ਅੱਤਵਾਦੀ ਗਰੁੱਪਾਂ ਨੂੰ ਸਿਖਲਾਈ ਦੇਣ, ਉਨ੍ਹਾਂ ਨੂੰ ਧਨ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀ ਹਮਾਇਤ ਕਰਨ ਲਈ ਦੇ ਰਿਹਾ ਹੈ।
ਇੰਝ ਕਰਕੇ ਭਾਰਤ ਵਰਗੇ ਗੁਆਂਢੀ ਦੇਸ਼ਾਂ ਵਿਰੁੱਧ ਅਣਐਲਾਨੀ ਜੰਗ ਲੜੀ ਜਾ ਰਹੀ ਹੈ। ਪਾਕਿਸਤਾਨ ਨੂੰ ਕੌਮਾਂਤਰੀ ਅੱਤਵਾਦ ਦਾ ਅਸਲ ਕੇਂਦਰ ਦੱਸਦਿਆਂ ਭਾਰਤ ਨੇ ਇਹ ਵੀ ਕਿਹਾ ਕਿ ਇਸਲਾਮਾਬਾਦ ਦਾ ਅੱਤਵਾਦ ਦੇ ਤਰੀਕਿਆਂ 'ਤੇ ਭਰੋਸਾ ਇੰਨਾ ਡੂੰਘਾ ਹੋ ਗਿਆ ਹੈ ਕਿ ਉਹ ਹੁਣ ਬਲੋਚਿਸਤਾਨ, ਸਿੰਧ ਅਤੇ ਖੈਬਰ-ਪਖਤੂਨਖਵਾ ਵਰਗੇ ਖੇਤਰਾਂ ਵਿਚ ਆਪਣੇ ਹੀ ਲੋਕਾਂ ਵਿਰੁੱਧ ਇਸ ਦੀ ਵਰਤੋਂ ਕਰਨ ਤੋਂ ਝਿਜਕਦਾ ਨਹੀਂ।
ਸਿੰਧੂ ਜਲ ਸੰਧੀ ਪਾਨੀ ਰੇ ਪਾਨੀ...
NEXT STORY