ਨਵੀਂ ਦਿੱਲੀ : ਕਾਂਗਰਸ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ 'ਤੇ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇੰਨੀ ਕਮਜ਼ੋਰ ਹੈ ਕਿ ਕੌਮਾਂਤਰੀ ਸਾਜ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਸੀ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਖੋਜੀ ਮੀਡੀਆ ਸਮੇਤ ਅੰਤਰਰਾਸ਼ਟਰੀ ਤਾਕਤਾਂ ਨਾਲ ਸਬੰਧ ਹਨ ਅਤੇ ਉਹ ਇੱਕ ਗੱਦਾਰ ਹਨ।
ਇਹ ਵੀ ਪੜ੍ਹੋ - ਇੰਸਟਾਗ੍ਰਾਮ 'ਤੇ ਦੋਸਤੀ ਤੇ ਪਿਆਰ, ਪਤੀ-ਬੱਚੇ ਨੂੰ ਛੱਡ ਆਗਰਾ ਪੁੱਜੀ ਔਰਤ, ਫਿਰ ਜੋ ਹੋਇਆ...
ਕਾਂਗਰਸ ਬੁਲਾਰੇ ਰਾਗਿਨੀ ਨਾਇਕ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਜਦੋਂ ਦੇਸ਼ ਦਾ ਅੰਨਦਾਤਾ ਕਹਿੰਦਾ ਹੈ ਕਿ ਅਸੀਂ ਕਾਲੇ ਕਾਨੂੰਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਵਿਰੋਧ ਕਰਾਂਗੇ, ਤਾਂ ਭਾਜਪਾ ਲਈ ਇਹ ਅੰਤਰਰਾਸ਼ਟਰੀ ਸਾਜ਼ਿਸ਼ ਅਤੇ ਫੰਡਿੰਗ ਦਾ ਹਿੱਸਾ ਹੋ ਜਾਂਦਾ ਹੈ। ਜਦੋਂ ਸੋਨਮ ਵਾਂਗਚੁਕ ਆਪਣੇ ਸਾਥੀਆਂ ਨਾਲ ਲੱਦਾਖ ਤੋਂ ਆਉਂਦੇ ਹਨ, ਆਪਣੀਆਂ ਮੰਗਾਂ ਰੱਖਦੇ ਹਨ ਤਾਂ ਉਹ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਬਣ ਜਾਂਦੀ ਹੈ। ਮਣੀਪੁਰ ਡੇਢ ਸਾਲ ਤੋਂ ਸੜ ਰਿਹਾ ਹੈ ਪਰ ਨਰਿੰਦਰ ਮੋਦੀ ਉਥੇ ਨਹੀਂ ਜਾਂਦੇ ਕਿਉਂਕਿ ਇਹ ਵੀ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਹੈ।''
ਇਹ ਵੀ ਪੜ੍ਹੋ - ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਜੇਕਰ ਕੋਈ ਪ੍ਰਧਾਨ ਮੰਤਰੀ ਮੋਦੀ ਤੋਂ ਮਹਿੰਗਾਈ ਅਤੇ ਬੇਰੁਜ਼ਗਾਰੀ 'ਤੇ ਸਵਾਲ ਪੁੱਛਦਾ ਹੈ ਤਾਂ ਉਹ ਦੇਸ਼ ਧ੍ਰੋਹੀ ਹੈ ਅਤੇ ਜੇਕਰ ਨੌਜਵਾਨ ਰੁਜ਼ਗਾਰ ਮੰਗਣਗੇ ਤਾਂ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਜਾਵੇਗਾ ਕਿਉਂਕਿ ਉਹ ਵੀ ਇਸ ਸਾਜ਼ਿਸ਼ ਦਾ ਹਿੱਸਾ ਹਨ। ਰਾਗਿਨੀ ਨੇ ਕਿਹਾ, ''ਮੋਦੀ ਜੀ, ਜੇਕਰ ਦੇਸ਼ 'ਚ ਇੰਨੀ ਅੰਤਰਰਾਸ਼ਟਰੀ ਸਾਜ਼ਿਸ਼ ਹੋ ਰਹੀ ਹੈ ਤਾਂ ਤੁਸੀਂ ਅਮਿਤ ਸ਼ਾਹ ਜੀ ਨੂੰ ਬਰਖਾਸਤ ਕਿਉਂ ਨਹੀਂ ਕਰ ਦਿੰਦੇ? ਕੀ ਨਰਿੰਦਰ ਮੋਦੀ ਸਰਕਾਰ ਇੰਨੀ ਕਮਜ਼ੋਰ ਹੈ ਕਿ ਇਸਦੇ ਖ਼ਿਲਾਫ਼ ਕੋਈ ਵੀ ਅੰਤਰਰਾਸ਼ਟਰੀ ਸਾਜ਼ਿਸ਼ ਹੁੰਦੀ ਰਹਿੰਦੀ ਹੈ।?'' ਉਨ੍ਹਾਂ ਦੋਸ਼ ਲਾਇਆ, "ਇਸ ਦੇਸ਼ ਵਿੱਚ ਜੇਕਰ ਕਿਸੇ ਨੇ ਕੋਈ ਅੰਤਰਰਾਸ਼ਟਰੀ ਸਾਜ਼ਿਸ਼ ਰਚੀ ਹੈ, ਤਾਂ ਉਹ ਗੌਤਮ ਅਡਾਨੀ ਹੈ, ਜਿਸ 'ਤੇ ਰਿਸ਼ਵਤਖੋਰੀ ਅਤੇ ਗਬਨ ਦਾ ਦੋਸ਼ ਹੈ ਅਤੇ ਜਿਸ ਨੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਦਾ ਕੰਮ ਕੀਤਾ ਹੈ।"
ਇਹ ਵੀ ਪੜ੍ਹੋ - ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਜੇ ਫਿੰਗਰ ਪ੍ਰਿੰਟ 'ਚ ਆਵੇ ਦਿੱਕਤ ਤਾਂ ਜਲਦੀ ਕਰੋ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੁਮੇ ਦੀ ਨਮਾਜ਼ ਤੋਂ ਪਹਿਲਾਂ ਅਯੁੱਧਿਆ ਤੋਂ ਸੰਭਲ ਤੱਕ ਸੁਰੱਖਿਆ ਸਖ਼ਤ, ਅਲਰਟ ਮੋੜ 'ਤੇ ਪੁਲਸ
NEXT STORY