ਕੋਲਕਾਤਾ– ਪੇਗਾਸਸ ਜਾਸੂਸੀ ਵਿਵਾਦ ਦੇ ਸੰਦਰਭ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਦੇਸ਼ ਨੂੰ ਨਿਗਰਾਨੀ ਵਾਲਾ ਰਾਸ਼ਟਰ ਬਣਾਉਣ ਦਾ ਯਤਨ ਕਰਨ ਦਾ ਦੋਸ਼ ਲਾਇਆ। ਮਮਤਾ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਉਹ ਪੇਗਾਸਸ ਸਪਾਈਵੇਅਰ ਦੀ ਵਰਤੋਂ ਕਰ ਕੇ ਆਗੂਆਂ, ਵਰਕਰਾਂ ਅਤੇ ਪੱਤਰਕਾਰਾਂ ਆਦਿ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਜਾਸੂਸੀ ਸਕੈਂਡਲ ਦਾ ਨੋਟਿਸ ਲਏ।
ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼
ਮਮਤਾ ਨੇ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਇਕਮੁੱਠ ਹੋ ਜਾਣ। ਕੋਲਕਾਤਾ ਵਿਚ ਇਕ ਰੈਲੀ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਫੋਨ ਵੀ ਟੈਪ ਕੀਤੇ ਜਾ ਰਹੇ ਹਨ। ਸਭ ਵਿਰੋਧੀ ਨੇਤਾ ਜਾਣਦੇ ਹਨ ਕਿ ਉਨ੍ਹਾਂ ਦੇ ਫੋਨ ਟੈਪ ਹੋ ਰਹੇ ਹਨ। ਮੈਂ ਸ਼ਰਦ ਪਵਾਰ ਜਾਂ ਕਿਸੇ ਹੋਰ ਵਿਰੋਧੀ ਆਗੂ ਨਾਲ ਗੱਲਬਾਤ ਨਹੀਂ ਕਰ ਸਕਦੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਡੀ ਜਾਸੂਸੀ ਕੀਤੀ ਜਾ ਰਹੀ ਹੈ। ਇੰਝ ਕਰ ਕੇ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਜਿੱਤ ਨਹੀਂ ਸਕੇਗੀ।
ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
UK ’ਚ ‘ਰਾਇਲ ਨੇਵੀ’ ’ਚ ਤਕਨੀਸ਼ੀਅਨ ਵਜੋਂ ਕੰਮ ਕਰ ਮਾਣ ਮਹਿਸੂਸ ਕਰਦੈ ਇਹ ‘ਸਰਦਾਰ’
NEXT STORY