ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਦੇਸ਼ ਵਿੱਚ ਕਰੋੜਾਂ ਲੋਕਾਂ ਦੇ ਬੇਰੁਜ਼ਗਾਰ ਹੋਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜ਼ਿੰਮੇਦਾਰ ਹੈ। ਉਨ੍ਹਾਂ ਨੇ ਪਾਰਟੀ ਤੋਂ ਬੇਰੁਜ਼ਗਾਰੀ ਦੇ ਮੁੱਦੇ 'ਤੇ ਚਲਾਏ ਗਏ ਸੋਸ਼ਲ ਮੀਡੀਆ ਮੁਹਿੰਮ ਦੇ ਤਹਿਤ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਇਸ ਵਾਰ, ਕਰੋੜਾਂ ਬੇਰੁਜ਼ਗਾਰ। ਕੌਣ ਜ਼ਿੰਮੇਦਾਰ? ਸਿਰਫ ਅਤੇ ਸਿਰਫ ਮੋਦੀ ਸਰਕਾਰ!''
ਕਾਂਗਰਸ ਨੇ ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕੋਨਾਮੀ (ਸੀ.ਐੱਮ.ਆਈ.ਈ.) ਵਲੋਂ ਬੇਰੁਜ਼ਗਾਰੀ ਨੂੰ ਲੈ ਕੇ ਕੀਤੇ ਗਏ ਤਾਜ਼ਾ ਮੁਲਾਂਕਣ ਦੇ ਆਧਾਰ 'ਤੇ ਸੋਸ਼ਲ ਮੀਡੀਆ ਮੁਹਿੰਮ ਚਲਾਇਆ ਅਤੇ ਕੇਂਦਰ ਸਰਕਾਰ 'ਤੇ ਰੁਜ਼ਗਾਰ ਬਚਾ ਪਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ।
ਜ਼ਿਕਰਯੋਗ ਹੈ ਕਿ ਸੀ.ਐੱਮ.ਆਈ.ਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਸ ਜਾਂਚ ਸੰਸਥਾਨ ਦੇ ਮੁਲਾਂਕਣ ਦੇ ਅਨੁਸਾਰ, ਬੇਰੁਜ਼ਗਾਰੀ ਦਰ ਮਈ ਵਿੱਚ 12 ਫ਼ੀਸਦੀ ਰਹੀ ਜੋ ਅਪ੍ਰੈਲ ਵਿੱਚ 8 ਫ਼ੀਸਦੀ ਸੀ। ਇਸ ਦਾ ਮਤਲੱਬ ਹੈ ਕਿ ਇਸ ਦੌਰਾਨ ਕਰੀਬ ਇੱਕ ਕਰੋੜ ਭਾਰਤੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਰਮੀ ਹਸਪਤਾਲ 'ਚ ਕਈ ਫੌਜੀ ਬਲੈਕ ਫੰਗਸ ਦਾ ਸ਼ਿਕਾਰ, ਨਹੀਂ ਮਿਲ ਰਿਹਾ ਟੀਕਾ
NEXT STORY