ਮਥੁਰਾ (ਮਾਨਵ) – ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੇਂਦਰ ’ਚ ਜਿਵੇਂ ਹੀ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਏਗੀ, ਸਭ ਤੋਂ ਪਹਿਲਾਂ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਿਰਫ ਹੰਕਾਰੀ ਪ੍ਰਧਾਨ ਮੰਤਰੀ ਹੀ ਨਹੀਂ ਸਗੋਂ ਕਾਇਰ ਪ੍ਰਧਾਨ ਮੰਤਰੀ ਵੀ ਹੈ। ਉਹ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਹਨ ਤੇ ਹਰ ਗੱਲ ਲਈ ਪਿਛਲੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦੇ ਹਨ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਜਨਤਾ ਦੀ ਗੱਲ ਮੰਣਨ ਅਤੇ 3 ਖੇਤੀ ਕਾਨੂੰਨ ਵਾਪਸ ਲੈਣ।
ਪ੍ਰਿਯੰਕਾ ਨੇ ਮਥੁਰਾ ਦੇ ਪਾਲੀਖੇੜਾ ਮੈਦਾਨ ’ਚ ਕਿਸਾਨ ਮਹਾਪੰਚਾਇਤ ਦੌਰਾਨ ਰਾਧੇ ਰਾਧੇ ਨਾਲ ਸੰਬੋਧਨ ਸ਼ੁਰੂ ਕਰਦੇ ਹੋਏ ਕਿਹਾ ਕਿ ਭਗਵਾਨ ਸ਼੍ਰੀਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਚੁੱਕ ਕੇ ਲੋਕਾਂ ਦੀ ਰੱਖਿਆ ਕੀਤੀ ਸੀ। ਇਹ ਧਰਤੀ ਹੰਕਾਰ ਤੋੜਦੀ ਹੈ। ਅੱਜ ਭਾਜਪਾ ਸਰਕਾਰ ਨੇ ਵੀ ਅੰਨਦਾਤਾ ਲਈ ਹੰਕਾਰ ਪਾਲ ਲਿਆ ਹੈ। ਭਗਵਾਨ ਸ਼੍ਰੀਕ੍ਰਿਸ਼ਨ ਇਸ ਸਰਕਾਰ ਦਾ ਹੰਕਾਰ ਵੀ ਤੋੜਣਗੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਸ਼ਾਸਨਕਾਲ ਦੌਰਾਨ ਦੁਨੀਆ ਦਾ ਹਰ ਕੋਨਾ ਦੇਖਿਆ ਪਰ ਉਹ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਤੱਕ ਨਹੀਂ ਪਹੁੰਚੇ। ਮਹਾਪੰਚਾਇਤ ਤੋਂ ਬਾਅਦ ਪ੍ਰਿਯੰਕਾ ਵ੍ਰਿੰਦਾਵਨ ਦੇ ਠਾਕੁਰ ਬਾਂਕੇ ਬਿਹਾਰੀ ਮੰਦਰ ’ਚ ਪੂਜਾ ਕਰਨ ਵੀ ਗਈ। ਉਨ੍ਹਾਂ ਨੇ ਮੰਦਰ ਦੇ ਰਜਿਸਟਰ ’ਚ ਲਿਖਿਆ,‘ਭਗਵਾਨ ਨੂੰ ਰਾਸ਼ਟਰ ਕਲਿਆਣ ਦੀ ਕਾਮਨਾ।’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਟਿਕੈਤ ਬੋਲੇ- ਇਸ ਵਾਰ ਕਿਸਾਨ ਇੰਡੀਆ ਗੇਟ ਦੇ ਨੇੜੇ ਪਾਰਕਾਂ ਨੂੰ ਵਾਹ ਕੇ ਬੀਜੇਗਾ ਫਸਲ
NEXT STORY